ਮੋਨਾਕੋ: ਤੀਹਰੀ ਛਾਲ ’ਚ ਦੋ ਵਾਰ ਓਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੀ ਐਨਾ ਜੋਸ ਟਿਮਾ ’ਤੇ ਡੋਪਿੰਗ ਕੇਸ ’ਚ ਤਿੰਨ ਸਾਲ ਦੀ ਪਾਬੰਦੀ ਲਗਾਈ ਗਈ ਹੈ। ਡੋਮੀਨਿਕਾ ਰਿਪਬਲਿਕ ਦੀ ਅਥਲੀਟ ਨੂੰ ਜਨਵਰੀ 2025 ਤੱਕ ਮੁਅੱਤਲ ਕੀਤਾ ਗਿਆ ਹੈ। ਉਸ ਦੇ ਜਨਵਰੀ 2022 ਤੱਕ ਦੇ ਨਤੀਜਿਆਂ ਨੂੰ ਵੀ ਅਯੋਗ ਠਹਿਰਾ ਦਿੱਤਾ ਗਿਆ ਹੈ। ਅਥਲੈਟਿਕਸ ਇੰਟੈਗ੍ਰਿਟੀ ਯੂਨਿਟ ਨੇ ਕਿਹਾ ਕਿ ਟਿਮਾ ਵੱਲੋਂ ਡੋਪਿੰਗ ਦੀ ਗੱਲ ਕਬੂਲੇ ਜਾਣ ਕਾਰਨ ਉਸ ਦੀ ਸਜ਼ਾ ਇਕ ਸਾਲ ਘਟਾ ਦਿੱਤੀ ਗਈ ਹੈ। ਜੋਸ ਟਿਮਾ ਨੂੰ ਪਿਛਲੇ ਸਾਲ ਓਸਟਾਰੀਨ ਦਵਾਈ ਲੈਣ ਦਾ ਦੋਸ਼ੀ ਪਾਇਆ ਗਿਆ ਸੀ। -ਏਪੀ