ਪੱਤਰ ਪ੍ਰੇਰਕ
ਤਰਨ ਤਾਰਨ, 29 ਜੂਨ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਗੁਰਬੀਰ ਸਿੰਘ ਨੇ ਜ਼ਿਲ੍ਹਾ ਪੁਲੀਸ ਨੂੰ ਅੰਤਰਜਾਤੀ ਵਿਆਹ ਕਰਵਾਉ ਵਾਲੇ ਜੋੜੇ ਨੂੰ ਸੁਰੱਖਿਆ ਦੇਣ ਦੇ ਹੁਕਮ ਜਾਰੀ ਕੀਤੇ ਹਨ|
ਇਸ ਸਬੰਧੀ ਅਦਾਲਤ ਤੱਕ ਇਲਾਕੇ ਦੇ ਪਿੰਡ ਝਬਾਲ ਦੇ ਵਾਸੀ ਅਮਰਜੀਤ ਸਿੰਘ ਅਤੇ ਨੌਸ਼ਹਿਰਾ ਢਾਲਾ ਦੀ ਨਵਜੋਤ ਕੌਰ ਨੇ ਥੋੜ੍ਹੇ ਦਿਨ ਪਹਿਲਾਂ ਅੰਤਰਜਾਤੀ ਵਿਆਹ ਕਰਵਾਉਣ ਉਪਰੰਤ ਪਹੁੰਚ ਕੀਤੀ ਸੀ| ਝਬਾਲ ਪੁਲੀਸ ਨੇ ਅਦਾਲਤ ਦੇ ਹੁਕਮ ਪ੍ਰਾਪਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ|