ਪਟਿਆਲਾ (ਪੱਤਰ ਪ੍ਰੇਰਕ): ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਕਲਾਕ੍ਰਿਤੀ ਪਟਿਆਲਾ ਦੇ ਸਹਿਯੋਗ ਨਾਲ ਕਾਲੀਦਾਸਾ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿੱਚ ਕੌਮੀ ਨਾਟਕ ਮੇਲੇ ਦੌਰਾਨ ਉੱਤਰਾਖੰਡ ਦੇ ਕਲਾਕਾਰਾਂ ਨੇ ਦੂਨ ਘਾਟੀ ਰੰਗਮੰਚ ਦੇਹਰਾਦੂਨ ਵੱਲੋਂ ਮਹੇਸ਼ ਨਰਾਇਣ ਦੀ ਨਿਰਦੇਸ਼ਨਾਂ ਹੇਠ ਜੀਬੀ ਸਿੰਘ ਦਾ ਲਿਖਿਆ ਹਿੰਦੀ ਨਾਟਕ ‘ਸੀੜ੍ਹੀ’ ਦਾ ਮੰਚਨ ਕੀਤਾ। ਕਲਾਕਾਰਾਂ ਨੇ ਦਲਿਤ ਸਮਾਜ ਦੇ ਦੁੱਖਾਂ ਨੂੰ ਬਹੁਤ ਹੀ ਉਸਾਰੂ ਢੰਗ ਨਾਲ ਨਾਟਕ ਰਾਹੀਂ ਪੇਸ਼ ਕੀਤਾ। ਕਲਾਕਾਰਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਖ਼ੂਬ ਸਰਾਹਿਆ। ਨਾਟਕ ਵਿੱਚ ਮਹੇਸ਼ ਨਰਾਇਣ, ਆਦੇਸ਼ ਨਰਾਇਣ, ਅਨੀਤਾ ਨੇਗੀ, ਬਰਜੇਸ਼ ਨਰਾਇਣ, ਸੰਦੀਪ ਸਿੰਘ ਪਵਾਰ, ਮੇਘਾ ਕਨੌਜੀਆ, ਚੰਦਰਾ ਸ਼ੇਖਰ, ਸੁਧੀਰ ਕੁਮਾਰ, ਸੁਭਾਸ਼ ਸਿੰਘ, ਅਤੁੱਲ ਕੁਮਾਰ, ਟੀਨਾ ਮਹਿਰਾ ਅਤੇ ਅਦੀਲ ਕੁਰੈਸ਼ੀ ਨੇ ਆਪਣੀਆਂ ਭੂਮਿਕਾਵਾਂ ਬੜੇ ਸ਼ਾਨਦਾਰ ਢੰਗ ਨਾਲ ਨਿਭਾਈਆਂ। ਇਸ ਮੌਕੇ ਗੁਰਦੀਪ ਸਿੰਘ, ਹਰਬੰਸ ਸਿੰਘ ਤੇ ਹਰਜੀਤ ਕੈਂਥ ਨੇ ਕਲਾਕਾਰਾਂ ਦਾ ਸਨਮਾਨ ਕੀਤਾ।