ਕਾਠਮੰਡੂ, 13 ਸਤੰਬਰ
ਕੇਂਦਰੀ ਨੇਪਾਲ ਵਿੱਚ ਸਾਰੀ ਰਾਤ ਪਏ ਮੀਂਹ ਕਾਰਨ ਡਿੱਗੀਆਂ ਢਿੱਗਾਂ ਕਾਰਨ ਤਿੰਨ ਪਿੰਡ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਏ। ਇਸ ਦੌਰਾਨ 11 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 20 ਹੋਰ ਲਾਪਤਾ ਹਨ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ।ਇਹ ਘਟਨਾ ਤੜਕੇ 2.30 ਵਜੇ ਦੀ ਹੈ ਜਦੋਂ ਕਾਠਮੰਡੂ ਤੋਂ ਪੂਰਬ ’ਚ ਕਰੀਬ 120 ਕਿਲੋਮੀਟਰ ਦੂਰ ਸਿੰਧੂਪਾਲਚੌਕ ਜ਼ਿਲ੍ਹੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੌਰਾਨ ਪਹਾੜਾਂ ਤੋਂ ਡਿੱਗੀਆਂ ਮਿੱਟੀ ਦੀਆਂ ਢਿੱਗਾਂ ਨੇ ਨਾਗਪੁਜੇ, ਭੀਰਖੜਕਾ ਤੇ ਨੇਵਾਰ ਤੋਲੇ ਪਿੰਡਾਂ ਨੂੰ ਲਪੇਟ ’ਚ ਲੈ ਲਿਆ।