ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਸਰਕਾਰ ਨੇ ਸੈਲਾਨੀ ਵਜੋਂ ਬਿਨਾਂ ਵੀਜ਼ਾ ਕੈਨੇਡਾ ਆਉਣ ਵਾਲਿਆਂ ਦੀ ਸੂਚੀ ‘ਚ 13 ਹੋਰ ਦੇਸ਼ ਸ਼ਾਮਲ ਕੀਤੇ ਹਨ, ਹਾਲਾਂਕਿ ਇਸ ਸੂਚੀ ਵਿੱਚ ਭਾਰਤ ਸ਼ਾਮਲ ਨਹੀਂ ਹੈ। ਆਵਾਸ ਮੰਤਰੀ ਸਿਆਨ ਫ਼ਰੇਜ਼ਰ ਨੇ ਦੱਸਿਆ ਕਿ ਥਾਈਲੈਂਡ, ਮੌਰੱਕੋ, ਕੋਸਟਾ ਰੀਕਾ, ਫਿਲਪੀਨਜ਼ ਤੇ ਪਨਾਮਾ ਸਮੇਤ ਕੁਲ 13 ਦੇਸ਼ਾਂ ਦੇ ਸੈਲਾਨੀ ਹੁਣ 7 ਡਾਲਰ ਫੀਸ ਭਰ ਕੇ ਮਿੰਟਾਂ ਵਿੱਚ ਕੈਨੇਡਾ ਦਾ ਆਰਜ਼ੀ ਵੀਜਾ ਪ੍ਰਾਪਤ ਕਰ ਸਕਣਗੇ। ਇਸ ਪ੍ਰਕਿਰਿਆ ਤਹਿਤ ਉਹੀ ਲੋਕ ਯੋਗ ਮੰਨੇ ਜਾਣਗੇ, ਜਿਨ੍ਹਾਂ ਪਹਿਲਾਂ ਕਦੇ ਕੈਨੇਡਾ ਦੀ ਯਾਤਰਾ ਕੀਤੀ ਹੋਵੇ ਜਾਂ ਜਿਨ੍ਹਾਂ ਦੇ ਪਾਸਪੋਰਟ ‘ਤੇ ਅਮਰੀਕਾ ਦਾ ਵੀਜ਼ਾ ਲੱਗਿਆ ਹੋਵੇਗਾ।