ਵਾਸ਼ਿੰਗਟਨ, 16 ਜੁਲਾਈ
ਐੱਚ-1 ਬੀ ਵੀਜ਼ਾ ‘ਤੇ ਹਾਲ ਹੀ ਵਿਚ ਆਏ ਆਦੇਸ਼ ਤੋਂ ਖ਼ਿਲਾਫ਼ 7 ਨਾਬਾਲਗਾਂ ਸਣੇ 174 ਭਾਰਤੀ ਨਾਗਰਿਕਾਂ ਨੇ ਮੁਕੱਦਮਾ ਕਰ ਦਿੱਤਾਹੈ। ਇਸ ਆਦੇਸ਼ ਦੇ ਅਧੀਨ ਉਨ੍ਹਾਂ ਦੇ ਅਮਰੀਕਾ ਵਿਚ ਦਾਖਲ ਹੋਣ ’ਤੇ ਰੋਕ ਲੱਗ ਸਕਦੀ ਹੈ ਤੇ ਉਨ੍ਹਾਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਡਿਸਟ੍ਰਿਕਟ ਆਫ ਕੋਲੰਬੀਆ ਵਿੱਚ ਅਮਰੀਕਨ ਜ਼ਿਲ੍ਹਾ ਅਦਾਲਤ ਦੀ ਨੇ ਵਿਦੇਸ਼ ਮੰਤਰੀ ਮੈਕ ਪੋਂਪੀਓ ਅਤੇ ਗ੍ਰਹਿ ਸੁੱਰਖਿਆ ਵਿਭਾਗ ਦੇ ਕਾਰਜਕਾਰੀ ਮੰਤਰੀ ਚਾਡ ਐੱਫ ਵੋਲਫ ਦੇ ਨਾਲ ਨਾਲ ਕਿਰਤ ਮੰਤਰਾਲੇ ਨੂੰ ਸੰਮਨ ਜਾਰੀ ਕੀਤੇ ਹਨ। ਪਟੀਸ਼ਨ ਵਿੱਚ ਕਿਹਾ ਗਿਆਹੈ ਕਿ ਐੱਚ-1 ਬੀ/ ਐੱਚ-4 ਵੀਜ਼ਾ ‘ਤੇ ਪਾਬੰਦੀ ਲਗਾਉਣ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਨੁਕਸਾਨ ਪੁੱਜਦਾ ਹੈ, ਪਰਿਵਾਰ ਵੱਖਰੇ ਹੁੰਦੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਸੰਸਦ ਨੂੰ ਨਕਾਰਦਾ ਹੈ।”