ਕੋਲੰਬੋ: ਸ੍ਰੀਲੰਕਾ ਦੇ ਸਮੁੰਦਰੀ ਪਾਣੀਆਂ ’ਚ ਮੱਛੀਆਂ ਫੜਨ ਦੇ ਦੋਸ਼ ਹੇਠ ਉਥੋਂ ਦੀ ਜਲ ਸੈਨਾ ਨੇ 18 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਤਿੰਨ ਕਿਸ਼ਤੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਭਾਰਤੀ ਮਛੇਰਿਆਂ ਨੂੰ ਉੱਤਰੀ ਸਾਗਰ ’ਚ ਡੈਲਫਟ ਟਾਪੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਲ ਸੈਨਾ ਦੇ ਤਰਜਮਾਨ ਕੈਪਟਨ ਗਾਯਾਨ ਵਿਕਰਮਾਸੂਰਿਆ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਕਾਂਕੇਸਾਂਤੂਰਾਈ ਬੰਦਰਗਾਹ ’ਤੇ ਲਿਆਂਦਾ ਜਾਵੇਗਾ। ਸਾਲ 2024 ’ਚ ਪਹਿਲਾਂ ਹੀ 180 ਭਾਰਤੀ ਮਛੇਰੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। -ਪੀਟੀਆਈ