ਕੀਵ: ਯੂਕਰੇਨ ਨੇ ਅੱਜ ਕਿਹਾ ਕਿ ਰੂਸੀ ਮਜਿ਼ਾਈਲ ਹਮਲੇ ’ਚ ਉਨ੍ਹਾਂ ਦੇ 19 ਸੈਨਿਕ ਮਾਰੇ ਗਏ ਹਨ। ਇਹ ਹਮਲਾ ਜ਼ੈਪੋਰਜਿ਼ੀਆ ਖੇਤਰ ਵਿਚ ਇਕ ਫ਼ੌਜੀ ਸਨਮਾਨ ਸਮਾਰੋਹ ਦੌਰਾਨ ਕੀਤਾ ਗਿਆ ਹੈ। ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਇਸ ਦੀ ਨਿਖੇਧੀ ਕੀਤੀ ਹੈ। ਰੱਖਿਆ ਮੰਤਰੀ ਰੁਸਤਮ ਉਮੇਰੋਵ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜੰਗ ਦੇ ਮੋਰਚੇ ਦੇ ਕਾਫ਼ੀ ਨੇੜੇ ਇਸ ਭੀੜ ਭਰੇ ਸਮਾਗਮ ਵਿਚ ਫ਼ੌਜੀ ਬ੍ਰਿਗੇਡ ਦੇ ਹਿੱਸਾ ਲੈਣ ਉਤੇ ਸਵਾਲ ਉੱਠ ਰਹੇ ਹਨ। ਅਧਿਕਾਰੀਆਂ ਮੁਤਾਬਕ ਰੂਸੀ ਡਰੋਨ ਤੇ ਮਜਿ਼ਾਈਲ ਹਮਲਿਆਂ ਵਿਚ ਓਡੇਸਾ ਵਿਚ 8 ਲੋਕ ਫੱਟੜ ਹੋ ਗਏ ਹਨ ਤੇ ਇਕ ਅਜਾਇਬਘਰ ਨੂੰ ਨੁਕਸਾਨ ਪੁੱਜਾ ਹੈ ਜਿਸ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਦਾ ਦਰਜਾ ਹਾਸਲ ਹੈ। -ਏਪੀ