ਲੰਡਨ, 10 ਅਗਸਤ
ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਦਾ ਕਹਿਣਾ ਹੈ ਕਿ ਦੁਨੀਆਂ ਭਰ ’ਚ ਇਸ ਹਫ਼ਤੇ ਕਰੋਨਾ ਪੀੜਤਾਂ ਦੀ ਗਿਣਤੀ 2 ਕਰੋੜ ਦੇ ਕਰੀਬ ਹੋ ਜਾਵੇਗੀ, ਜਿਨ੍ਹਾਂ ’ਚ 7.50 ਲੱਖ ਮੌਤਾਂ ਵੀ ਸ਼ਾਮਲ ਹਨ। ਟੈਡਰੋਸ ਗ਼ੈਬਰੇਯਸਿਸ ਨੇ ਕਿਹਾ ਕਿ ਜੋ ਤਾਜ਼ਾ ਅੰਕੜੇ ਹਾਸਲ ਹੋ ਰਹੇ ਹਨ ਉਹ ਬਹੁਤ ਹੀ ਚਿੰਤਾ ਵਾਲੇ ਹਨ ਪਰ ਫਿਰ ਵੀ ਉਮੀਦ ਦੀ ਕਿਰਨ ਬਾਕੀ ਹੈ।
ਉਨ੍ਹਾਂ ਕਰੋਨਾਵਾਇਰਸ ਨਾਲ ਨਜਿੱਠਣ ਲਈ ਕਿਸੇ ਨਵੀਂ ਰਣਨੀਤੀ ਦਾ ਕੋਈ ਸੁਝਾਅ ਨਹੀਂ ਦਿੱਤਾ ਪਰ ਕਿਹਾ ਕਿ ਆਗੂਆਂ ਨੂੰ ਕਾਰਵਾਈ ਲਈ ਕਦਮ ਚੁੱਕਣੇ ਚਾਹੀਦੇ ਹਨ ਤੇ ਆਮ ਲੋਕਾਂ ਨੂੰ ਨਵੇਂ ਨਿਯਮਾਂ ’ਤੇ ਅਮਲ ਕਰਨ ਦੀ ਲੋੜ ਹੈ।
-ਏਪੀ