ਟੋਰਾਂਟੋ, 4 ਜੁਲਾਈ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਰਿਹਾਇਸ਼ ਦੇ ਗੇਟ ’ਤੇ ਟਰੱਕ ਨਾਲ ਟੱਕਰ ਮਾਰਨ ਵਾਲੇ ਵਿਅਕਤੀ ਖਿਲਾਫ਼ ਪੁਲੀਸ ਨੇ ਹਥਿਆਰ ਰੱਖਣ ਅਤੇ ਧਮਕੀਆਂ ਦੇਣ ਸਮੇਤ 22 ਧਾਰਾਵਾਂ ਦਰਜ ਕੀਤੀਆਂ ਹਨ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਡਿਪਟੀ ਕਮਿਸ਼ਨਰ ਮਾਈਕ ਦੁਹੇਮੇ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਮੁਲਜ਼ਮ ਕੋਰੀ ਹਰੇਨ ਨੂੰ ਜਦੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਊਸ ਕੋਲੋਂ ਕਈ ਹਥਿਆਰ ਬਰਾਮਦ ਹੋਏ ਸਨ। ਕੈਨੇਡਾ ਦੇ ਹਥਿਆਰਬੰਦ ਦਸਤੇ ਦੇ ਮੈਂਬਰ ਅਤੇ ਮੈਨੀਟੋਬਾ ’ਚ ਕਾਰੋਬਾਰੀ ਹਰੇਨ ਦਾ ਅਦਾਲਤ ਨੇ 17 ਜੁਲਾਈ ਤੱਕ ਰਿਮਾਂਡ ਦਿੱਤਾ ਹੈ। ਪੁਲੀਸ ਦਾ ਮੰਨਣਾ ਹੈ ਕਿ ਊਸ ਦੀ ਇਸ ਹਰਕਤ ਪਿੱਛੇ ਕਿਸੇ ਹੋਰ ਦਾ ਹੱਥ ਨਹੀਂ ਹੈ। -ਏਪੀ