ਤਲ ਅਵੀਵ: ਭਾਰਤ ਦੇ ਉੱਤਰ-ਪੂਰਬੀ ਬਨੇਈ ਮੇਨਾਸ਼ੇ ਭਾਈਚਾਰੇ ਨਾਲ ਸਬੰਧਤ 252 ਯਹੂਦੀ ਇਜ਼ਰਾਈਲ ਵਿੱਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਅੱਜ ਇੱਥੋਂ ਦੇ ਬੇੱਨ-ਗੁਰੀਓਂ ਹਵਾਈ ਅੱਡੇ ’ਤੇ ਸ਼ਰਨਾਰਥੀਆਂ ਵਜੋਂ ਪੁੱਜੇ। ਇਨ੍ਹਾਂ 252 ਸ਼ਰਨਾਰਥੀਆਂ ਵਿੱਚ 50 ਪਰਿਵਾਰ, 24 ਨੌਜਵਾਨ, ਚਾਰ ਬੱਚੇ ਤੇ 19 ਬਜ਼ੁਰਗ ਸ਼ਾਮਲ ਹਨ। ਇਜ਼ਰਾਈਲ ਸਰਕਾਰ ਨੇ ਉਨ੍ਹਾਂ ਨੂੰ ਅਕਤੂਬਰ ਵਿੱਚ ਇੱਥੇ ਸ਼ਰਨ ਲੈਣ ਦੀ ਇਜਾਜ਼ਤ ਦਿੱਤੀ ਸੀ। -ਪੀਟੀਆਈ