ਸੰਯੁਕਤ ਰਾਸ਼ਟਰ, 25 ਜੂਨ
ਵੀਆਨਾ ਵਿਚ ਨਸ਼ਾ ਅਤੇ ਅਪਰਾਧ ਮਾਮਲਿਆਂ ਦੇ ਸੰਯੁਕਤ ਰਾਸ਼ਟਰ ਦਫ਼ਤਰ (ਯੂਐੱਨਓਡੀਸੀ) ਨੇ ਜਾਰੀ ਕੀਤੀ ਵਰਲਡ ਨਾਰਕੋਟਿਕਸ ਰਿਪੋਰਟ ਅਨੁਸਾਰ ਪਿਛਲੇ ਸਾਲ ਦੁਨੀਆ ਭਰ ਵਿਚ ਤਕਰੀਬਨ 27.5 ਕਰੋੜ ਲੋਕਾਂ ਨੇ ਨਸ਼ਿਆਂ ਦੀ ਵਰਤੋਂ ਕੀਤੀ ਸੀ, ਜਦੋਂ ਕਿ 3.6 ਕਰੋੜ ਲੋਕ ਨਸ਼ਿਆਂ ਕਾਰਨ ਸਰੀਰ ਤੇ ਦਿਮਾਗ ਉਪਰ ਪਏ ਮਾੜੇ ਪ੍ਰਭਾਵ ਤੋਂ ਪੀੜਤ ਹੋਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਰੋਨਾ ਮਹਾਮਾਰੀ ਕਾਰਨ ਕਈ ਦੇਸ਼ਾਂ ਵਿੱਚ ਭੰਗ ਦੀ ਵਰਤੋਂ ਵਧੀ ਹੈ। ਸਿਹਤ ਖੇਤਰ ਦੇ ਪੇਸ਼ੇਵਰਾਂ ਵੱਲੋਂ 77 ਦੇਸ਼ਾਂ ਵਿਚ ਸਰਵੇਖਣ ਦੌਰਾਨ ਇਹ ਤੱਥ ਸਾਹਮਣੇ ਆਏ ਹਨ।