ਕਾਬੁਲ, 21 ਨਵੰਬਰ
ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵੱਖ ਵੱਖ ਹਿੱਸਿਆਂ ਵਿੱਚ ਰਿਹਾਇਸ਼ੀ ਇਲਾਕਿਆਂ ’ਚ ਦਰਜਨ ਤੋਂ ਵੱਧ ਮੋਰਟਾਰ (ਛੋਟੇ ਗੋਲੇ) ਦਾਗ ਕੇ ਕੀਤੇ ਹਮਲੇ ਵਿੱਚ ਤਿੰਨ ਵਿਅਕਤੀ ਹਲਾਕ ਤੇ 11 ਹੋਰ ਜ਼ਖ਼ਮੀ ਹੋ ਗਏ। ਗ੍ਰਹਿ ਮੰਤਰਾਲੇ ਦੇ ਤਰਜਮਾਨ ਤਾਰਿਕ ਅਰਾਇਨ ਨੇ ਕਿਹਾ ਕਿ ਮੋਰਟਾਰ ਦੋ ਕਾਰਾਂ ਤੋਂ ਦਾਗੇ ਗਏ ਹਨ। ਅੱਜ ਸਵੇਰੇ ਹੋਏ ਇਸ ਹਮਲੇ ਦੌਰਾਨ ਰਾਜਧਾਨੀ ਦੇ ਪੋਸ਼ ਵਜ਼ੀਰ ਅਕਬਰ ਖ਼ਾਲ ਇਲਾਕੇ, ਜਿੱਥੇ ਕਈ ਮੁਲਕਾਂ ਦੇ ਸਫ਼ਾਰਤੀ ਮਿਸ਼ਨ ਹਨ, ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਂਜ ਹਾਲ ਦੀ ਘੜੀ ਨੇ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਹਮਲੇ ’ਚ ਪੰਜ ਮੌਤਾਂ ਤੇ 25 ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। -ਏਪੀ