ਜੰਮੂ-ਕਸ਼ਮੀਰ, 12 ਫਰਵਰੀ
ਜੰਮੂੁ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਪਾਕਿਸਤਾਨ ਦਾ ਨਾਮ ਨਾ ਲਏ ਬਗ਼ੈਰ ਅੱਜ ਕਿਹਾ ਕਿ ‘ਗੁਆਂਢੀ ਮੁਲਕ’ ਤੋਂ ਪੈਦਾ ਹੋ ਰਿਹਾ ‘ਨਸ਼ਾ-ਅਤਿਵਾਦ’ ਇੱਕ ਵੱਡੀ ਚੁਣੌਤੀ ਹੈ ਅਤੇ ਸੁਰੱਖਿਆ ਏਜੰਸੀਆਂ ਇਸ ਦੇ ਟਾਕਰੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਉਪ ਰਾਜਪਾਲ ਨੇ ਇਹ ਪ੍ਰਗਟਾਵਾ ਅੱਜ ਇੱਥੇ ਚੰਨੀ ਬਾਈਪਾਸ ਨੇੜੇ ਇੱਕ ਨਸ਼ਾ ਛੁਡਾਊ ਕੇਂਦਰ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਜੰਮੂ ਰਾਜ ’ਚ ਆਪਣੀ ਕਿਸਮ ਦਾ ਇਹ ਪਹਿਲਾ ਸੈਂਟਰ ਹੈ, ਜਿਸ ਨੂੰ ਸਮਾਰਟ ਸਿਟੀ ਤਹਿਤ ਬਣਾਇਆ ਜਾ ਰਿਹਾ ਹੈ ਅਤੇ ਅਗਲੇ ਸਾਲ ਫਰਵਰੀ ਮਹੀਨੇ ਇਸ ਦੇ ਪੂਰਾ ਹੋਣ ਦੀ ਸੰਭਾਵਨਾ ਹੈ।
ਸ੍ਰੀ ਸਿਨਹਾ ਨੇ ਪ੍ਰਸ਼ਾਸਨ ਤੇ ਲੋਕਾਂ ਨੂੰ ਸਾਂਝੇ ਤੌਰ ’ਤੇ ਨਸ਼ਾ-ਅਤਿਵਾਦ ਦਾ ਟਾਕਰਾ ਕਰਨ ਦਾ ਅਹਿਦ ਲੈਣ ਅਤੇ ਨੌਜਵਾਨਾਂ ਦਾ ਭਵਿੱਖ ਬਚਾਉਣ ਦੀ ਅਪੀਲ ਕੀਤੀ, ਜੋ ਕਿ ਸਰਹੱਦ ਪਾਰੋਂ ਭੇਜੇ ਰਹੇ ਨਸ਼ਿਆਂ ਦੀ ਸਾਜ਼ਿਸ਼ ਦਾ ਅਸਲੀ ਨਿਸ਼ਾਨਾ ਹਨ। ਪਾਕਿਸਤਾਨ ਦਾ ਨਾਮ ਲਏ ਬਿਨਾਂ ਸਿਨਹਾ ਨੇ ਕਿਹਾ ਕਿ ‘ਗੁਆਂਢੀ ਮੁਲਕ’ ਵੱਲੋਂ ਸਰਹੱਦ ਦੇ ਇਸ ਪਾਰ ਭੇਜੇ ਰਹੇ ਇੱਕ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਹਨ। ਉਪ ਰਾਜਪਾਲ ਨੇ ਕਿਹਾ, ‘‘ਇਸ ਦਾ ਮਨੋਰਥ ਸਪੱਸ਼ਟ ਹੈ, ਜਿਸ ਨੂੰ ਸਮਝਣ ਲਈ ਕਿਸੇ ਵਿਗਿਆਨ ਦੀ ਲੋੜ ਨਹੀਂ ਹੈ। ਰਵਾਇਤੀ ਜੰਗਾਂ ਵਿੱਚ ਵਾਰ-ਵਾਰ ਹਾਰ ਖਾਣ ਮਗਰੋਂ ਉਹ ‘ਸ਼ੀਤ ਜੰਗ’ ਵਿੱਚ ਰੁੱਝੇ ਹੋਏ ਹਨ ਤਾਂ ਕਿ ਜੰਮੂ-ਕਸ਼ਮੀਰ ਅਤੇ ਗੁਆਂਢੀ ਸੂਬਿਆਂ ਦੀ ਜਵਾਨੀ ਨੂੰ ਬਰਬਾਦ ਕੀਤਾ ਜਾ ਸਕੇ। ਸੁਰੱਖਿਆ ਬਲ ਇਸ ਦਾ ਮੁਕਾਬਲਾ ਕਰ ਰਹੇ ਹਨ ਪਰ ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਖਤਮ ਕਰਨ ਦੀ ਜ਼ਿਆਦਾ ਲੋੜ ਹੈ।’’ ਉਨ੍ਹਾਂ ਕਿ ਗੁਆਂਂਢੀ ਦੇਸ਼ ਤੋਂ ਪੈਦਾ ਰਹੇ ਨਸ਼ਾ-ਅਤਿਵਾਦ ਨੂੰ ਕਰਾਰਾ ਜਵਾਬ ਦੇਣ ਦੀ ਲੋੜ ਹੈ। -ਪੀਟੀਆਈ
ਉਪ ਰਾਜਪਾਲ ਨੇ ਬਾਂਦੀਪੋਰਾ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ
ਜੰਮੂੁ: ਜੰਮੂੁ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬਾਂਦੀਪੋਰਾ ਵਿੱਚ ਸ਼ੁੱਕਰਵਾਰ ਨੂੰ ਹੋਏ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ ਹੈ। ਹਮਲੇ ਵਿੱਚ ਇੱਕ ਪੁਲੀਸ ਮੁਲਾਜ਼ਮ ਸ਼ਹੀਦ ਹੋ ਗਿਆ ਸੀ ਜਦਕਿ ਚਾਰ ਹੋਰ ਜ਼ਖ਼ਮੀ ਹੋਏ ਸਨ। ਉਪ ਰਾਜਪਾਲ ਨੇ ਦੇਰ ਰਾਤ ਟਵੀਟ ਕੀਤਾ, ‘‘ਸਾਡੇ ਸੁਰੱਖਿਆ ਜਵਾਨਾਂ ’ਤੇ ਘਿਣਾਉਣਾ ਦਹਿਸ਼ਤੀ ਹਮਲਾ ਬੇਹੱਦ ਨਿੰਦਣਯੋਗ ਹੈ। ਮੈਂ, ਜੰਮੂ-ਕਸ਼ਮੀਰ ਪੁਲੀਸ ਦੇ ਸ਼ਹੀਦ ਐੱਸਪੀਓ ਜ਼ੁਬੈਰ ਅਹਿਮਦ ਸ਼ਾਹ ਦੀ ਬਹਾਦਰੀ ਨੂੰ ਸਲਾਮ ਕਰਦਾ ਹਾਂ। ਅਸੀਂ ਇਸ ਨੂੰ ਨਹੀਂ ਭੁੱਲਾਂਗੇ। ਹਰ ਇੱਕ ਅੱਥਰੂ ਦਾ ਬਦਲਾ ਲਿਆ ਜਾਵੇਗਾ।’ -ਪੀਟੀਆਈ