ਵਾਸ਼ਿੰਗਟਨ:
ਅਮਰੀਕਾ ਦਾ ਕਹਿਣਾ ਹੈ ਕਿ ਚਾਰ ਦੇਸ਼ਾਂ ਦਾ ਸਮੂਹ ‘ਕਵਾਡ’ ਗੱਠਜੋੜ ਨਹੀਂ ਬਲਕਿ ਅਜਿਹੇ ਦੇਸ਼ਾਂ ਦਾ ਸਮੂਹ ਹੈ ਜੋ ਹਿੰਦ-ਪ੍ਰਸ਼ਾਂਤ ਖੇਤਰ ’ਚ ਨਿਯਮ ਆਧਾਰਿਤ ਪ੍ਰਬੰਧ ਨੂੰ ਮਜ਼ਬੂਤ ਬਣਾਉਣ ਦਾ ਇੱਛੁਕ ਹੈ। ਇਸ ਸਮੂਹ ’ਚ ਜਪਾਨ, ਭਾਰਤ, ਆਸਟਰੇਲੀਆ ਤੇ ਅਮਰੀਕਾ ਸ਼ਾਮਲ ਹਨ। ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੇ ਹਮਲਾਵਰ ਰੁਖ਼ ਦਾ ਮੁਕਾਬਲਾ ਕਰਨ ਲਈ ਲੰਮੇ ਸਮੇਂ ਤੋਂ ਲਟਕ ਰਹੀ ਇਸ ਤਜਵੀਜ਼ ਨੂੰ 2017 ’ਚ ਚਾਰਾਂ ਮੁਲਕਾਂ ਨੇ ਅਮਲ ’ਚ ਲਿਆਂਦਾ ਸੀ। ਭਾਰਤ ਤੇ ਅਮਰੀਕਾ ਵਿਚਾਲੇ ਅਗਲੇ ਹਫ਼ਤੇ ਹੋਣ ਵਾਲੀ ‘2+2’ ਮੀਟਿੰਗ ਤੋਂ ਪਹਿਲਾਂ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਕੁਐਡ ’ਚ ਅਜਿਹਾ ਕੁਝ ਵੀ ਨਹੀਂ ਹੈ ਜੋ ਇਸ ਨੂੰ ਗੱਠਜੋੜ ਬਣਾਉਂਦਾ ਹੈ।
-ਪੀਟੀਆਈ