ਤਹਿਰਾਨ, 25 ਜੂਨ
ਦੱਖਣੀ ਇਰਾਨੀ ਸੂਬੇ ਵਿੱਚ ਅੱਜ 5.6 ਤੀਬਰਤਾ ਦੇ ਭੂਚਾਲ ਦਾ ਝਟਕਾ ਲੱਗਿਆ ਹੈ। ਇਰਾਨ ਦੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭੂਚਾਲ ਕਾਰਨ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋਏ ਹਨ। ਇਰਾਨ ਦੀ ਸਰਕਾਰੀ ਖ਼ਬਰ ਏਜੰਸੀ ਆਈਆਰਐੱਨਏ ਮੁਤਾਬਕ ਸਥਾਨਕ ਸਮੇਂ ਭੂਚਾਲ ਅਨੁਸਾਰ ਸਵੇਰੇ 8.07 ਵਜੇ ਹੋਰਮੋਜ਼ਗਾਨ ਸੂਬੇ ਦੇ ਕਿਸ਼ ਟਾਪੂ ਦੇ 22 ਕਿਲੋਮੀਟਰ ਉੱਤਰ-ਪੂਰਬ ਆਇਆ ਜਿਸ ਦਾ ਕੇਂਦਰ ਧਰਤੀ ਦੇ 22 ਕਿਲੋਮੀਟਰ ਹੇਠਾਂ ਸੀ।