ਕੁਆਲਾਲੰਪੁੁਰ: ਭਾਰਤ ਦੀ ਹੱਦ ਨਾਲ ਲੱਗਦੇ ਮਿਆਂਮਾਰ ਦੇ ਉੱਤਰ-ਪੱਛਮੀ ਹਿੱਸੇ ਵਿਚ ਸ਼ੁੱਕਰਵਾਰ ਸਵੇਰੇ 6.1 ਦੀ ਤੀਬਰਤਾ ਵਾਲਾ ਭੁਚਾਲ ਆਇਆ ਪਰ ਇਸ ਨਾਲ ਜਾਨੀ-ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਘੱਟ ਹੀ ਹੈ। ਇਕ ਅਮਰੀਕੀ ਰਿਪੋਰਟ ਮੁਤਾਬਕ ਭੁਚਾਲ ਹਖਾ ਸ਼ਹਿਰ ਨੇੜੇ 32.8 ਕਿਲੋਮੀਟਰ ਦੀ ਡੂੰਘਾਈ ਉਤੇ ਆਇਆ। ਇਹ ਸ਼ਹਿਰ ਚਿਨ ਸੂਬੇ ਦੀ ਰਾਜਧਾਨੀ ਹੈ। ਭੁਚਾਲ ਦੇ ਝਟਕੇ ਸਰਹੱਦ ਨਾਲ ਪੈਂਦੇ ਭਾਰਤੀ ਤੇ ਬੰਗਲਾਦੇਸ਼ੀ ਇਲਾਕਿਆਂ ਵਿਚ ਵੀ ਮਹਿਸੂਸ ਕੀਤੇ ਗਏ ਹਨ। ਇਕ ਏਜੰਸੀ ਮੁਤਾਬਕ ਹਾਲ ਹੀ ਵਿਚ ਆਏ ਭੁਚਾਲਾਂ ਨਾਲ ਜ਼ਮੀਨ ਖ਼ਿਸਕਦੀ ਰਹੀ ਹੈ ਪਰ ਹੁਣ ਆਇਆ ਭੁਚਾਲ ਜ਼ਿਆਦਾ ਨੁਕਸਾਨ ਨਹੀਂ ਕਰੇਗਾ ਕਿਉਂਕਿ ਇਸ ਇਲਾਕੇ ਵਿਚ ਬਿਲਕੁਲ ਆਬਾਦੀ ਨਹੀਂ ਹੈ। -ਏਪੀ