ਜਨੇਵਾ, 2 ਅਪਰੈਲ
ਵਿਸ਼ਵ ਆਰਥਿਕ ਫੋਰਮ (ਡਬਲਿਊਈਐੱਫ) ਦੁਆਰਾ ਪ੍ਰਕਾਸ਼ਿਤ ਨਵੀਂ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਮਸ਼ੀਨਾਂ ਦੀ ਵਰਤੋਂ ਵੱਧ ਰਹੀ ਹੈ ਉਸ ਕਾਰਨ ਸਾਲ 2025 ਤੱਕ ਦੁਨੀਆ ਭਰ ਵਿਚ 10 ਵਿਚੋਂ 6 ਲੋਕਾਂ ਦੀ ਨੌਕਰੀ ਚਲੀ ਜਾਵੇਗੀ। ਸਿਨਹੂਆ ਨੇ ਦੱਸਿਆ ਕਿ ਇਹ ਰਿਪੋਰਟ 19 ਦੇਸ਼ਾਂ ਵਿਚ ਪੀਡਬਲਿਊਸੀ ਦੁਆਰਾ 32,000 ਕਾਮਿਆਂ ’ਤੇ ਕੀਤੇ ਸਰਵੇਖਣ ’ਤੇ ਅਧਾਰਤ ਹੈ। ਇਸ ਮੁਤਾਬਕ ਵਿਸ਼ਵਵਿਆਪੀ ਤੌਰ ‘ਤੇ ਤਕਰੀਬਨ 40 ਪ੍ਰਤੀਸ਼ਤ ਕਾਮੇ ਸੋਚਦੇ ਹਨ ਕਿ ਉਹ ਪੰਜ ਸਾਲਾਂ ਵਿੱਚ ਆਪਣੀਆਂ ਨੌਕਰੀਆਂ ਗੁਆ ਦੇਣਗੇ, 56 ਫ਼ੀਸਦ ਮਹਿਸੂਸ ਕਰਦੇ ਹਨ ਕਿ ਭਵਿੱਖ ਵਿੱਚ ਬਹੁਤ ਘੱਟ ਲੋਕਾਂ ਨੂੰ ਲੰਬੇ ਸਮੇਂ ਲਈ ਰੁਜ਼ਗਾਰ ਪ੍ਰਾਪਤ ਹੋਵੇਗਾ। 60 ਫੀਸਦ ਤੋਂ ਵੱਧ ਲੋਕਾਂ ਨੇ ਮੰਗ ਕੀਤੀ ਕਿ ਸਰਕਾਰਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਦੀ ਰਾਖੀ ਲਈ ਕੰਮ ਕਰਨਾ ਚਾਹੀਦਾ ਹੈ।