ਲੀਮਾ, 14 ਮਾਰਚ
ਉੱਤਰੀ ਪੇਰੂ ਵਿੱਚ ਅੱਜ ਪਹਾੜੀ ਦਾ ਇੱਕ ਹਿੱਸਾ ਖਿਸਕ ਗਿਆ ਜਿਸ ਕਾਰਨ 60 ਦੇ ਕਰੀਬ ਘਰ ਮਲਬੇ ਹੇਠ ਦੱਬ ਗਏ। ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਪਹਾੜ ਖਿਸਕਣ ਨਾਲ 60 ਤੋਂ 80 ਘਰ ਪ੍ਰਭਾਵਿਤ ਹੋਏ ਹਨ। ਹਾਲੇ ਵੀ ਉਥੇ ਵੱਡੀ ਗਿਣਤੀ ਲੋਕ ਫਸੇ ਹੋਏ ਹਨ। ਸਥਾਨਕ ਮੀਡੀਆ ਅਨੁਸਾਰ ਹਾਲੇ ਤਕ ਕਿਸੀ ਮੌਤ ਦੀ ਪੁਸ਼ਟੀ ਨਹੀਂ ਹੋਈ ਪਰ ਬਚਾਅ ਦਸਤੇ ਲੋਕਾਂ ਦੀ ਭਾਲ ਕਰ ਰਹੇ ਸਨ। ਦੱਸਣਾ ਬਣਦਾ ਹੈ ਕਿ ਪੇਰੂ ਵਿੱਚ ਜ਼ਿਆਦਾਤਰ ਘਰ ਨਦੀਆਂ ਦੇ ਕਿਨਾਰਿਆਂ ਜਾਂ ਪਹਾੜੀਆਂ ਦੇ ਕਿਨਾਰਿਆਂ ’ਤੇ ਬਣੇ ਹੁੰਦੇ ਹਨ।