ਪੋਰਟ-ਓ-ਪ੍ਰਿੰਸ, 14 ਅਗਸਤ
ਕਿਊਬਾ ਤੇ ਜਮਾਇਕਾ ਨੇੜਲੇ ਹੈਤੀ ਵਿੱਚ ਅੱਜ 7.2 ਤੀਬਰਤਾ ਵਾਲਾ ਭੂਚਾਲ ਆਇਆ ਜਿਸ ਕਾਰਨ 29 ਮੌਤਾਂ ਹੋ ਗਈਆਂ ਹਨ। ਇਹ ਜਾਣਕਾਰੀ ਯੂਐਸ ਜਿਓਲੋਜੀਕਲ ਸਰਵੇ ਵਲੋਂ ਦਿੱਤੀ ਗਈ। ਹੈਤੀ ਦੇ ਨਵੇਂ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਦੱਸਿਆ ਕਿ ਅੱਜ ਵੱਧ ਤੀਬਰਤਾ ਵਾਲੇ ਭੂਚਾਲ ਨੇ ਤਬਾਹੀ ਲਿਆਂਦੀ ਪਰ ਪ੍ਰਸ਼ਾਸਨ ਨੇ ਪੀੜਤਾਂ ਦੀ ਮਦਦ ਲਈ ਯਤਨ ਤੇਜ਼ ਦਿੱਤੇ ਹਨ। ਅਧਿਕਾਰੀਆਂ ਅਨੁਸਾਰ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਇਥੇ ਐਮਰਜੈਂਸੀ ਐਲਾਨ ਦਿੱਤੀ ਗਈ ਹੈ।