ਵੈਲਿੰਗਟਨ, 4 ਮਾਰਚ
ਨਿਊਜ਼ੀਲੈਂਡ ਦੇ ਉੱਤਰ-ਪੱਛਮੀ ਤੱਟ ’ਤੇ ਵੀਰਵਾਰ ਭੂਚਾਲ ਲੱਗੇ ਹਨ। ਦੇਸ਼ ’ਚ ਅਧਿਕਾਰੀਆਂ ਵੱਲੋਂ ਮਗਰੋਂ ਤੱਟੀ ਇਲਾਕਿਆਂ ’ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 7.3 ਮਾਪੀ ਗਈ ਹੈ। ਨਿਊਜ਼ੀਲੈਂਡ ਦੀ ਕੌਮੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ 7.3 ਤੀਬਰਤਾ ਵਾਲੇ ਭੂਚਾਲ ਮਗਰੋਂ ਦੇਸ਼ ਦੇ ਉੱਤਰੀ ਟਾਪੂ ’ਤੇ ਸੁਨਾਮੀ ਆਉਣ ਦੀ ਚਿਤਾਵਨੀ ਦਿੱਤੀ ਹੈ। ਅਮਰੀਕੀ ਸੁਨਾਮੀ ਚਿਤਾਵਨੀ ਪ੍ਰਣਾਲੀ ਵੱਲੋਂ ਇੱਕ ਫੁੱਟ ਤੋਂ ਇੱਕ ਮੀਟਰ ਤਕ ਦੀਆਂ ਲਹਿਰਾਂ ਉੱਠਣ ਦੀ ਚਿਤਾਵਨੀ ਗਈ ਸੀ ਪਰ ਉਸ ਵੱਲੋਂ ਕਿਹਾ ਗਿਆ ਕਿ ਖ਼ਤਰਾ ਟਲ ਗਿਆ ਹੈ। ਯੂਐੱਸ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੇ ਕੇਂਦਰ ਗਿਸਬੌਰਨ ਸ਼ਹਿਰ ਦੇ ਨੇੜੇ ਉੱਤਰ-ਪੱਛਮ ਵੱਲ ਸਮੁੰਦਰ ’ਚ 20.8 ਕਿਲੋਮੀਟਰ (13 ਮੀਲ) ਹੇਠਾਂ ਸੀ। ਗਿਸਬੌਰਨ ਦੇ ਲੋਕਾਂ ਨੇ ਹਲਕੇ ਝਟਕੇ ਮਹਿਸੂਸ ਹੋਣ ਦੀ ਗੱਲ ਆਖੀ ਹੈ। -ਏਪੀ