ਪੇਈਚਿੰਗ, 12 ਸਤੰਬਰ
ਉੱਤਰੀ ਚੀਨ ਵਿੱਚ ਬੀਤੇ ਦਿਨੀਂ ਆਏ ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 93 ਹੋ ਗਈ ਹੈ, ਜਦ ਕਿ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਸਿਚੁਆਨ ਸੂਬੇ ਵਿੱਚ ਪਿਛਲੇ ਹਫ਼ਤੇ 6.8 ਤੀਬਰਤਾ ਦਾ ਭੁਚਾਲ ਆਇਆ ਸੀ, ਜਿਸ ਵਿੱਚ ਜ਼ਿਆਦਾਤਰ ਨੁਕਸਾਨ ਸੂਬੇ ਦੇ ਗਾਂਜ਼ੇ ਤਿੱਬਤੀ ਖੇਤਰ ਵਿੱਚ ਹੋਇਆ ਸੀ। ਸੂਤਰਾਂ ਅਨੁਸਾਰ ਐਤਵਾਰ ਸ਼ਾਮ ਤੱਕ ਵੀ 25 ਵਿਅਕਤੀ ਲਾਪਤਾ ਸਨ। ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਮਗਰੋਂ ਮਲਬੇ ਹੇਠ ਦੱਬੇ ਲੋਕਾਂ ਨੂੰ ਲੱਭਣਾ ਹੋਰ ਵੀ ਮੁਸ਼ਕਲ ਹੋ ਗਿਆ, ਇਸ ਲਈ ਸਥਾਨਕ ਵਾਸੀਆਂ ਨੂੰ ਆਰਜ਼ੀ ਸ਼ੈੱਲਟਰਾਂ ਵਿੱਚ ਭੇਜਣਾ ਪਿਆ। ਭੁਚਾਲ ਕਾਰਨ ਸਭ ਤੋਂ ਵੱਧ ਨੁਕਸਾਨ ਸੂਬੇ ਦੀ ਰਾਜਧਾਨੀ ਚੇਂਗਦੂ ਵਿੱਚ ਹੋਇਆ ਹੈ, ਜਿੱਥੇ ਕਰੋਨਾ ਪਾਬੰਦੀਆਂ ਦੌਰਾਨ ਲੋਕ ਘਰਾਂ ਵਿੱਚ ਸਨ। -ਪੀਟੀਆਈ