ਬਗਦਾਦ, 21 ਜਨਵਰੀ
ਇਰਾਕ ਦੀ ਰਾਜਧਾਨੀ ਵਿੱਚ ਅੱਜ ਇਕ ਭੀੜਭਾੜੇ ਵਾਲੀ ਮਾਰਕੀਟ ਵਿੱਚ ਦੋ ਫਿਦਾਇਨ ਧਮਾਕਿਆਂ ’ਚ ਘੱਟੋ-ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਤੇ 73 ਹੋਰ ਜਣੇ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਤੇ ਆਰਥਿਕ ਸੰਕਟ ਦੇ ਮੱਦੇਨਜ਼ਰ ਪੈਦਾ ਹੋਏ ਤਣਾਅ ਵਿਚਾਲੇ ਅੱਜ ਕੇਂਦਰੀ ਬਗਦਾਦ ’ਚ ਸਥਿਤ ਬਾਬ ਅਲ-ਸ਼ਰਕੀ ਵਪਾਰਕ ਖੇਤਰ ਵਿੱਚ ਇਹ ਧਮਾਕੇ ਹੋਏ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਸੰਗਠਨ ਜਾਂ ਵਿਅਕਤੀ ਵਿਸ਼ੇਸ਼ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਸੀ ਲਈ।
-ਏਪੀ