ਰੇਲੀਗ (ਅਮਰੀਕਾ), 14 ਅਕਤੂਬਰ
ਉੱਤਰੀ ਕੈਰੋਲੀਨਾ ਦੇ ਰੇਲੀਗ ਵਿੱਚ ਵੀਰਵਾਰ ਨੂੰ ਬੰਦੂਕਧਾਰੀ ਨੇ ਲੋਕਾਂ ਉੱਤੇ ਗੋਲੀ ਚਲਾ ਦਿੱਤੀ, ਜਿਸ ਵਿੱਚ ਪੰਜ ਵਿਅਕਤੀ ਮਾਰੇ ਗਏ। ਪੁਲੀਸ ਨੇ ਹਮਲਾਵਰ ਨੂੰ ਫੜਨ ਲਈ ਘੰਟਿਆਂਬੱਧੀ ਮੁਹਿੰਮ ਚਲਾਈ। ਉਸ ਨੂੰ ਇਕ ਘਰ ਵਿਚ ਘੇਰ ਲਿਆ ਗਿਆ ਅਤੇ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ। ਮਾਰੇ ਲੋਕਾਂ ਵਿੱਚ ਪੁਲੀਸ ਅਧਿਕਾਰੀ ਵੀ ਸ਼ਾਮਲ ਹੈ ਜੋ ਘਟਨਾ ਦੇ ਸਮੇਂ ਡਿਊਟੀ ‘ਤੇ ਨਹੀਂ ਸੀ। ਪੁਲੀਸ ਨੇ ਮਸ਼ਕੂਕ ਦੀ ਪਛਾਣ ਗੋਰੇ ਨਾਬਾਲਗ ਵਜੋਂ ਕੀਤੀ ਹੈ, ਜਿਸ ਨੂੰ ਰਾਤ 9.37 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਗਿਆ ਸੀ।