ਪਿਸ਼ਾਵਰ: ਪਾਕਿਸਤਾਨ ਦੇ ਪਿਸ਼ਾਵਰ ਵਿਚ ਇਕ ਸਿੱਖ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਵੇਰਵਿਆਂ ਮੁਤਾਬਕ ਮ੍ਰਿਤਕ ਮਨਮੋਹਨ ਸਿੰਘ ਹਮਲੇ ਵੇਲੇ ਉਪ ਨਗਰ ਰਸ਼ੀਦ ਗੜ੍ਹੀ ਇਲਾਕੇ ਵਿਚੋਂ ਪਿਸ਼ਾਵਰ ਦੇ ਅੰਦਰੂਨੀ ਇਲਾਕੇ ਵੱਲ ਜਾ ਰਿਹਾ ਸੀ। ਇਸੇ ਦੌਰਾਨ ਉਸ ਉਤੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲਾ ਯੱਕਾ ਤੂਤ ਪੁਲੀਸ ਥਾਣੇ ਦੀ ਹੱਦ ਅੰਦਰ ਪੈਂਦੇ ਗੁਲਦਾਰਾ ਚੌਕ ਕਕਸ਼ਾਲ ਨੇੜੇ ਕੀਤਾ ਗਿਆ। ਸਿੱਖ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿਛਲੇ 48 ਘੰਟਿਆਂ ਵਿਚ ਸਿੱਖ ਵਿਅਕਤੀ ਉਤੇ ਹਮਲੇ ਦੀ ਇਹ ਦੂਜੀ ਘਟਨਾ ਹੈ। -ਪੀਟੀਆਈ