ਕਾਬੁਲ, 3 ਮਾਰਚ
ਅਤਿਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਨੇ ਪੂਰਬੀ ਅਫ਼ਗਾਨਿਸਤਾਨ ਵਿੱਚ ਇੱਕ ਸਥਾਨਕ ਰੇਡੀਓ ਤੇ ਟੀਵੀ ਸਟੇਸ਼ਨ ਲਈ ਕੰਮ ਕਰਨ ਵਾਲੀਆਂ ਤਿੰਨ ਮਹਿਲਾਵਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਤਿੰਨਾਂ ਮੀਡੀਆ ਮੁਲਾਜ਼ਮਾਂ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਨਿੱਜੀ ਚੈਨਲ ਦੇ ਸਮਾਚਾਰ ਸੰਪਾਦਕ ਤੇ ਨਨਗਰਹਾਰ ਸੂੁਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਔਰਤਾਂ ਨੂੰ ਵੱਖ ਵੱਖ ਥਾਵਾਂ ’ਤੇ ਗੋਲੀਆਂ ਮਾਰੀਆਂ ਗਈਆਂ। ਪੁਲੀਸ ਨੇ ਤਿੰਨਾਂ ਦੀ ਹੱਤਿਆਂ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਕਾਰੀ ਬਸਰ ਵਜੋਂ ਹੋਈ ਹੈ। ਦੂਜੇ ਪਾਸੇ ਆਈਐੱਸ ਨੇ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਉਹ ਧਰਮ ਦਾ ਤਿਆਗ ਕਰ ਚੁੱਕੀ ਅਫ਼ਗਾਨ ਸਰਕਾਰ ਦੇ ਵਫ਼ਾਦਾਰ ਮੀਡੀਆ ਸਟੇਸ਼ਨਾਂ ਵਿੱਚੋਂ ਇੱਕ ’ਚ ਕੰਮ ਕਰਦੀਆਂ ਸਨ। -ਪੀਟੀਆਈ