ਪੇਸ਼ਾਵਰ, 29 ਜੁਲਾਈ
ਕੁਫ਼ਰ ਤੋਲਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਘੱਟ ਗਿਣਤੀਆਂ ਅਹਿਮਦੀ ਭਾਈਚਾਰੇ ਦੇ ਬਜ਼ੁਰਗ ਦੀ ਅੱਜ ਊੱਚ ਸੁਰੱਖਿਆ ਖੇਤਰ ਸਥਿਤ ਸਥਾਨਕ ਅਦਾਲਤ ਵਿੱਚ ਜੱਜ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਅਨੁਸਾਰ ਦੋ ਸਾਲ ਪਹਿਲਾਂ ਕੁਫ਼ਰ ਤੋਲਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਤਾਹਿਰ ਅਹਿਮਦ ਨਸੀਮ ਦੀ ਐਡੀਸ਼ਨਲ ਸੈਸ਼ਨ ਜੱਜ ਸ਼ੌਕਤਊੱਲਾ ਖ਼ਾਨ ਦੀ ਅਦਾਲਤ ਵਿੱਚ ਮੌਕੇ ’ਤੇ ਹੀ ਮੌਤ ਹੋ ਗਈ। ਇਹ ਅਦਾਲਤ ਊੱਚ ਸੁਰੱਖਿਆ ਜ਼ੋਨ ਵਾਲੇ ਛਾਊਣੀ ਖੇਤਰ ਵਿੱਚ ਸਥਿਤ ਹੈ, ਜਿੱਥੇ ਸੂਬਾਈ ਸਦਨ ਦੀ ਇਮਾਰਤ, ਪੇਸ਼ਾਵਰ ਹਾਈ ਕੋਰਟ, ਮੁੱਖ ਮੰਤਰੀ ਸਕੱਤਰੇਤ ਅਤੇ ਗਵਰਨਰ ਹਾਊਸ ਵੀ ਸਥਿਤ ਹਨ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾਵਰ ਏਨੀ ਸੁਰੱਖਿਆ ਦੇ ਬਾਵਜੂਦ ਅਦਾਲਤ ਵਿੱਚ ਦਾਖ਼ਲ ਕਿਵੇਂ ਹੋਇਆ। ਪੁਲੀਸ ਨੇ ਹਤਿਆਰੇ ਨੂੰ ਕਾਬੂ ਕਰ ਲਿਆ ਹੈ, ਜਿਸ ਦੀ ਪਛਾਣ ਖ਼ਾਲਿਦ ਖ਼ਾਨ ਵਜੋਂ ਹੋਈ ਹੈ।