ਨਿਊਯਾਰਕ, 30 ਜੂਨ
ਅਮਰੀਕਾ ਦੇ ਨਿਊ ਯਾਰਕ ਵਿਚ ਸ਼ਨਿੱਚਰਵਾਰ ਦੇਰ ਰਾਤ ਜਾਰੀ ਇਕ ਵੀਡੀਓ ਵਿਚ ਪੁਲੀਸ ਅਧਿਕਾਰੀ 13 ਸਾਲਾ ਮੁੰਡੇ ਨੂੰ ਗੋਲੀ ਮਾਰਦਾ ਨਜ਼ਰ ਆ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਮੈਨਹਟਨ ਤੋਂ ਕਰੀਬ 400 ਕਿਲੋਮੀਟਰ ਉੱਤਰ-ਪੱਛਮ ਵਿਚ ਪੁਲੀਸ ਨੇ ਲੁੱਟ-ਖੋਹ ਦੀ ਜਾਂਚ ਨੂੰ ਲੈ ਕੇ ਸ਼ੁੱਕਰਵਾਰ ਦੇਰ ਰਾਤ 10 ਵਜੇ ਦੋ ਗੱਭਰੂਆਂ ਨੂੰ ਰੋਕਿਆ ਸੀ। ਇਸ ਮਗਰੋਂ ਇਕ ਗੱਭਰੂ ਨੂੰ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। -ਏਪੀ