ਵਾਸ਼ਿੰਗਟਨ, 3 ਅਗਸਤ
ਅਮਰੀਕਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਕਥਿਤ ਪ੍ਰੇਮਿਕਾ ਸਣੇ ਰੂਸ ਦੇ ਕੁਝ ਚੋਣਵੇਂ ਲੋਕਾਂ ’ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਵਿੱਤ ਵਿਭਾਗ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਸਾਬਕਾ ਓਲੰਪਿਕ ਜਿਮਨਾਸਟ ਅਤੇ ਸਟੇਟ ਡੂਮਾ (ਰੂਸੀ ਸੰਸਦ ਦੇ ਹੇਠਲੇ ਸਦਨ) ਦੀ ਸਾਬਕਾ ਮੈਂਬਰ ਅਲੀਨਾ ਕਾਬਾਏਵਾ ਦਾ ਵੀਜ਼ਾ ਫ੍ਰੀਜ਼ ਕਰ ਦਿੱਤਾ ਹੈ ਅਤੇ ਉਸ ਦੀਆਂ ਜਾਇਦਾਦਾਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਮੰਤਰਾਲੇ ਨੇ ਕਿਹਾ ਕਿ ਕਾਬਾਏਵਾ ਰੂਸੀ ਮੀਡੀਆ ਕੰਪਨੀ ਦੀ ਮੁਖੀ ਵੀ ਹੈ, ਜੋ ਯੂਕਰੇਨ ‘ਤੇ ਰੂਸੀ ਹਮਲੇ ਦਾ ਸਮਰਥਨ ਕਰਦੀ ਹੈ। ਪੂਤਿਨ ਦੇ ਆਲੋਚਕ ਅਲੈਕਸੀ ਨਵਲਨੀ ਲੰਬੇ ਸਮੇਂ ਤੋਂ ਕਾਬਾਏਵਾ ਖ਼ਿਲਾਫ ਪਾਬੰਦੀਆਂ ਦੀ ਮੰਗ ਕਰ ਰਹੇ ਹਨ।