ਵਾਸ਼ਿੰਗਟਨ: ਅਮਰੀਕਾ ਦੇ ਰੈਗੂਲੇਟਰਾਂ ਨੇ ਸੰਘੀ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਗੂਗਲ ਨੂੰ ਉਸ ਦੇ ਸਰਚ ਇੰਜਨ ਰਾਹੀਂ ਮੁਕਾਬਲੇ ਵਿੱਚ ਦਬਦਬਾ ਬਣਾਉਣ ਤੋਂ ਰੋਕਿਆ ਜਾਵੇ। ਇਸ ਤੋਂ ਪਹਿਲਾਂ ਇੱਕ ਅਦਾਲਤ ਨੇ ਕਿਹਾ ਸੀ ਕਿ ਗੂਗਲ ਨੇ ਪਿਛਲੇ ਇੱਕ ਦਹਾਕੇ ਵਿੱਚ ਗ਼ਲਤ ਢੰਗ ਨਾਲ ਇਸ ਖੇਤਰ ਵਿੱਚ ਏਕਾਧਿਕਾਰ ਸਥਾਪਤ ਕਰ ਲਿਆ ਹੈ। ਅਮਰੀਕੀ ਨਿਆਂ ਵਿਭਾਗ ਵੱਲੋਂ ਬੁੱਧਵਾਰ ਰਾਤ ਨੂੰ ਦਾਇਰ 23 ਪੰਨਿਆਂ ਦੇ ਦਸਤਾਵੇਜ਼ ਵਿੱਚ ਅਜਿਹੀਆਂ ਸਜ਼ਾਵਾਂ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਵਿੱਚ ਗੂਗਲ ਦੇ ਮੋਹਰੀ ਕ੍ਰੋਮ ਵੈੱਬ ਬਰਾਊਜ਼ਰ ਦੀ ਵਿਕਰੀ ਕਰਨ ਅਤੇ ਐਂਡਰਾਇਡ ’ਤੇ ਆਪਣੇ ਖੁਦ ਦੇ ਸਰਚ ਇੰਜਨ ਦੀ ਵਕਾਲਤ ਕਰਨ ਤੋਂ ਰੋਕਣ ਲਈ ਪਾਬੰਦੀ ਲਾਉਣਾ ਸ਼ਾਮਲ ਹੈ। ਨਿਆਂ ਵਿਭਾਗ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਕ੍ਰੋਮ ਦੀ ਵਿਕਰੀ ਇਸ ਮਹੱਤਵਪੂਰਨ ਖੋਜਬੀਨ ਦੇ ਬਿੰਦੂ ’ਤੇ ਗੂਗਲ ਦੇ ਕੰਟਰੋਲ ਨੂੰ ਸਥਾਈ ਤੌਰ ਉੱਤੇ ਖ਼ਤਮ ਕਰ ਦੇਵੇਗੀ। ’’ -ਏਪੀ