ਸੰਯੁਕਤ ਰਾਸ਼ਟਰ, 28 ਜੁਲਾਈ
ਭਾਰਤ ਦੀ ਵਾਤਾਵਰਣ ਕਾਰਕੁਨ ਅਰਚਨਾ ਸੋਰੇਂਗ ਨੂੰ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟਾਰੇਜ਼ ਨੇ ਆਪਣੇ ਨਵੇਂ ਸਲਾਹਕਾਰ ਸਮੂਹ ਵਿਚ ਸ਼ਾਮਲ ਕਰਨ ਲਈ ਨਾਮਜ਼ਦ ਕੀਤਾ ਹੈ। ਇਸ ਸਮੂਹ ਵਿੱਚ ਸ਼ਾਮਲ ਹਸਤੀਆਂ ਵਾਤਾਵਰਣ ਸੰਕਟ ਨਾਲ ਨਜਿੱਠਣ ਲਈ ਹੱਲ ਦੱਸਣਗੇ। ਅਰਚਨਾ ਸੋਰੇਂਗ ਵਿਸ਼ਵ ਦੇ ਉਨ੍ਹਾਂ ਛੇ ਹੋਰ ਜਲਵਾਯੂ ਨੇਤਾਵਾਂ ਵਿੱਚ ਸ਼ਾਮਲ ਹੋਵੇਗੀ, ਜਿਨ੍ਹਾਂ ਨੂੰ ਸਕੱਤਰ ਜਨਰਲ ਦੁਆਰਾ ਮੌਸਮ ਵਿੱਚ ਤਬਦੀਲੀ ਬਾਰੇ ਯੁਵਾ ਸਲਾਹਕਾਰ ਸਮੂਹ ਲਈ ਨਾਮਜ਼ਦ ਕੀਤਾ ਗਿਆ ਹੈ।