ਨਵੀਂ ਦਿੱਲੀ, 3 ਅਪਰੈਲ
ਚੀਫ ਆਫ ਆਰਮੀ ਸਟਾਫ ਜਨਰਲ ਐੱਮ.ਐੱਮ. ਨਰਵਾਣੇ ਐਤਵਾਰ ਨੂੰ ਸਿੰਗਾਪੁਰ ਦੇ ਤਿੰਨ ਦਿਨਾਂ ਅਧਿਕਾਰਤ ਦੌਰੇ ਲਈ ਰਵਾਨਾ ਹੋਏ ਹਨ, ਜਿੱਥੇ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਮਿਲਟਰੀ ਸਹਿਯੋਗ ਦੀ ਮਜ਼ਬੂਤੀ ਲਈ ਸੰਭਾਵਨਾਵਾਂ ਬਾਰੇ ਚਰਚਾ ਕਰਨਗੇ। ਫੌਜ ਨੇ ਇੱਕ ਬਿਆਨ ਵਿੱਚ ਦੱਸਿਆ ਜਨਰਲ ਨਰਵਾਣੇ 4 ਤੋਂ 6 ਅਪਰੈਲ ਤੱਕ ਆਪਣੇ ਦੌਰੇ ਦੌਰਾਨ ਸਿੰਗਾਪੁਰ ਦੀ ਲੀਡਰਸ਼ਿਪ ਅਤੇ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਫੌਜ ਮੁਖੀ ਵੱਲੋਂ ਸਿੰਗਾਪੁਰ ਵਿੱਚ ਕਈ ਮਿਲਟਰੀ ਸੰਸਥਾਵਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਵੀ ਹੈ। ਬਿਆਨ ਮੁਤਾਬਕ ਜਨਰਲ ਨਰਵਾਣੇ ਵੱਲੋਂ ਸਿੰਗਪੁਰ ਦੇ ਰੱਖਿਆ ਮੰਤਰੀ, ਫੌਜੀ ਮੁਖੀ ਅਤੇ ਹੋਰ ਅਹਿਮ ਸ਼ਖਸੀਅਤਾਂ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ-ਸਿੰਗਪੁਰ ਰੱਖਿਆ ਸਬੰਧਾਂ ਦੀ ਮਜ਼ਬੂਤੀ ਬਾਰੇ ਚਰਚਾ ਕਰਨਗੇ। -ਪੀਟੀਆਈ