ਨੈਰੋਬੀ, 1 ਜੁਲਾਈ
ਪੱਛਮੀ ਕੀਨੀਆ ਵਿਚ ਟਰੱਕ ਨੇ ਕਈ ਵਾਹਨਾਂ ਅਤੇ ਵਪਾਰੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਘੱਟੋ-ਘੱਟ 51 ਵਿਅਕਤੀਆਂ ਦੀ ਮੌਤ ਹੋ ਗਈ ਤੇ 32 ਜ਼ਖ਼ਮੀ ਹੋ ਗਏ। 51 ਲਾਸ਼ਾਂ ਮਿਲੀਆਂ ਹਨ ਪਰ ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਜ਼ਖਮੀਆਂ ਦੀ ਗਿਣਤੀ ਸਪੱਸ਼ਟ ਨਹੀਂ ਹੈ। ਮੀਡੀਆ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਟਰੱਕ ਮੁੱਖ ਹਾਈਵੇਅ ’ਤੇ ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਪੈਦਲ ਚੱਲਣ ਵਾਲਿਆਂ ਅਤੇ ਵਪਾਰੀਆਂ ਨੂੰ ਟੱਕਰ ਮਾਰ ਦਿੱਤੀ।