ਕਾਬੁਲ: ਤਾਲਿਬਾਨ ਨੇ ਅਮਰੀਕਾ ਨਾਲ ਫਰਵਰੀ ’ਚ ਹੋਏ ਸ਼ਾਂਤੀ ਸਮਝੌਤੇ ’ਤੇ ਦਸਤਖ਼ਤਾਂ ਮਗਰੋਂ ਹੁਣ ਤੱਕ ਅਫ਼ਗਾਨਿਸਤਾਨ ਦੇ 50 ਜ਼ਿਲ੍ਹਿਆਂ ’ਚ ਹਮਲੇ ਕੀਤੇ ਹਨ ਅਤੇ ਜ਼ਿਆਦਾਤਰ ਹਮਲੇ ਪਿਛਲੇ ਦੋ ਮਹੀਨਿਆਂ ਦੌਰਾਨ ਹੋਏ ਹਨ। ਤਾਲਿਬਾਨ ਅਤੇ ਸੁਰੱਖਿਆ ਬਲਾਂ ਵਿਚਕਾਰ ਊਰੂਜ਼ਗਾਨ ਦੇ ਗਿਜ਼ਾਬ ਅਤੇ ਖਾਸ ਜ਼ਿਲ੍ਹਿਆਂ ’ਚ ਅਜੇ ਵੀ ਝੜਪਾਂ ਜਾਰੀ ਹਨ। ਅੰਕੜਿਆਂ ਮੁਤਾਬਕ ਪਿਛਲੇ ਛੇ ਮਹੀਨਿਆਂ ਦੌਰਾਨ ਹਮਲਿਆਂ ’ਚ 1200 ਤੋਂ ਵੱਧ ਨਾਗਰਿਕ ਮਾਰੇ ਜਾ ਚੁੱਕੇ ਹਨ। -ਆਈਏਐਨਐਸ