ਸਿਡਨੀ/ਪੇਈਚਿੰਗ: ਚੀਨੀ ਪੁਲੀਸ ਵੱਲੋਂ ਕੀਤੀ ਗਈ ਪੁੱਛ ਪੜਤਾਲ ਤੋਂ ਬਾਅਦ ਆਸਟਰੇਲਿਆਈ ਦੂਤਾਵਾਸ ’ਚ ਸ਼ਰਨ ਲੈਣ ਵਾਲੇ ਆਸਟਰੇਲੀਆ ਲਈ ਕੰਮ ਕਰ ਰਹੇ ਆਖਰੀ ਦੋ ਪੱਤਰਕਾਰ ਵੀ ਵਤਨ ਪਰਤ ਆਏ ਹਨ। ਇਹ ਪੱਤਰਕਾਰ ਅਜਿਹੇ ਸਮੇਂ ਵਾਪਸ ਆਏ ਹਨ ਜਦੋਂ ਪਿਛਲੇ ਹਫ਼ਤੇ ਆਸਟਰੇਲੀਆ ਨੇ ਦੱਸਿਆ ਸੀ ਕਿ ਆਸਟਰੇਲਿਆਈ ਨਾਗਰਿਕ ਤੇ ‘ਸੀਜੀਟੀਐੱਨ’ ਦੇ ਐਂਕਰ ਚੇਂਗ ਲੀ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ ਹੈ। ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇੇਸ਼ਨ ਦੇ ਬਿੱਲ ਬਰਟਲਜ਼ ਤੇ ਆਸਟਰੇਲੀਅਨ ਫਾਇਨਾਂਸ਼ੀਅਲ ਰੀਵਿਊ ਦੇ ਮਾਈਕ ਸਮਿੱਥ ਅੱਜ ਸਿਡਨੀ ਪਹੁੰਚ ਗਏ ਹਨ। ਦੂਜੇ ਪਾਸੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਿਰਾਸਤ ’ਚ ਲਏ ਗਏ ਆਸਟਰੇਲਿਆਈ ਪੱਤਰਕਾਰ ਚੇਂਗ ਲੀ ’ਤੇ ਗ਼ੈਰਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਹੋਣ ਦਾ ਦੋਸ਼ ਹੈ ਜੋ ਉਨ੍ਹਾਂ ਦੇ ਮੁਲਕ ਦੀ ਸੁਰੱਖਿਆ ਲਈ ਖਤਰਾ ਹੈ।
-ਪੀਟੀਆਈ