ਢਾਕਾ, 4 ਮਾਰਚ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵੀਰਵਾਰ ਨੂੰ ਕਰੋਨਾ ਲਾਗ ਤੋਂ ਬਚਾਅ ਲਈ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਦੇਸ਼ ਵਿੱਚ ਲੱਗਪਗ ਇੱਕ ਮਹੀਨਾ ਪਹਿਲਾਂ ਔਕਸਫੋਰਡ ਯੂਨੀਵਰਸਿਟੀ-ਐਸਟਰਾਜ਼ੈਨੇਕਾ ਦੀ ਵੈਕਸੀਨ ਨਾਲ ਕਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ। ਬੀਡੀਨਿਊਜ਼ ਮੁਤਾਬਕ ਸ਼ੇਖ ਹਸੀਨਾ (73) ਨੇ ਗਨਾਭਾਬਨ ਸਥਿਤ ਆਪਣੀ ਅਧਿਕਾਰਤ ਰਿਹਾਇਸ਼ ’ਤੇ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਉਸ ਸਮੇਂ ਪ੍ਰਧਾਨ ਮੰਤਰੀ ਹਸੀਨਾ ਦੀ ਦੀ ਭੈਣ ਸ਼ੇਖ ਰਿਹਾਨਾ ਵੀ ਉੱਥੇ ਮੌਜੂਦ ਸੀ। ਸ਼ੇਖ ਹਸੀਨਾ ਦੇ ਪ੍ਰੈੱਸ ਸਕੱਤਰ ਇਸ਼ਾਨੁਲ ਕਰੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅੱਜ ਦੁਪਿਹਰ ਉਨ੍ਹਾਂ ਨੇ ਟੀਕਾ ਲਵਾਇਆ ਹੈ, ਪਰ ਉਨ੍ਹਾਂ ਨੇ ਲਗਾਈ ਗਈ ਵੈਕਸੀਨ ਬਾਰੇ ਤਫ਼ਸੀਲ ਨਹੀਂ ਦਿੱਤੀ। -ਪੀਟੀਆਈ