ਸੰਯੁਕਤ ਰਾਸ਼ਟਰ, 30 ਸਤੰਬਰ
ਸੰਯੁਕਤ ਰਾਸ਼ਟਰ ਜਨਰਲ ਇਜਲਾਸ ਵਿਚ ਪਿਛਲੇ ਹਫ਼ਤੇ ਸੰਬੋਧਨ ਕਰਦਿਆਂ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਲਿੰਗ ਬਰਾਬਰੀ ਯਕੀਨੀ ਬਣਾਉਣ ਲਈ ਲੰਮਾ ਰਾਸਤਾ ਤੈਅ ਕੀਤਾ ਗਿਆ ਹੈ। ਪਰ ਇਸ ਦੇ ਬਾਵਜੂਦ ਸਾਨੂੰ ਆਪਣਾ ਅਹਿਦ ਮਜ਼ਬੂਤ ਕਰਨ ਤੇ ਸਹਿਯੋਗ ਵਧਾਉਣ ਦੀ ਲੋੜ ਹੈ। ਹਸੀਨਾ ਨੇ ਕਿਹਾ ਕਿ ਅਜੇ ਵੀ ਕਾਫ਼ੀ ਗੁੰਜਾਇਸ਼ ਹੈ ਤੇ ਲੰਮਾ ਰਾਸਤਾ ਤੈਅ ਕਰਨਾ ਪਵੇਗਾ। ਸੰਯੁਕਤ ਰਾਸ਼ਟਰ ਭਲਕ ਤੋਂ ਮਹਿਲਾ ਸਸ਼ਕਤੀਕਰਨ ਬਾਰੇ ਵੱਖਰਾ ਸੰਮੇਲਨ ਵੀ ਕਰਵਾ ਰਿਹਾ ਹੈ। ਇਸ ਵਰ੍ਹੇ ਦਾ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਬਹੁਪੱਖੀ ਪਹੁੰਚ ਤੇ ਸਹਿਯੋਗ ਦੇ ਮੰਤਵ ਨਾਲ ਸ਼ੁਰੂ ਹੋਇਆ ਸੀ ਪਰ ਮਗਰੋਂ ਇਸ ਵਿਚ ਜ਼ਿਆਦਾਤਰ ਵੰਡੀਆਂ ਪੈਂਦੀਆਂ ਹੀ ਨਜ਼ਰ ਆਈਆਂ।
-ਏਪੀ