ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਇਕ ਪ੍ਰਸਿੱਧ ਭਾਰਤੀ-ਅਮਰੀਕੀ ਡਾਕਟਰ (ਫਿਜ਼ੀਸ਼ੀਅਨ) ਅਤੇ ਇਕ ਸਰਜਨ ਨੂੰ ਆਪਣੇ ਪ੍ਰਸ਼ਾਸਨ ਵਿਚ ਅਹਿਮ ਅਹੁਦਿਆਂ ਲਈ ਨਾਮਜ਼ਦ ਕੀਤਾ ਗਿਆ ਹੈ। ਪੱਛਮੀ ਵਰਜੀਨੀਆ ਦੇ ਸਾਬਕਾ ਸਿਹਤ ਕਮਿਸ਼ਨਰ ਡਾ. ਰਾਹੁਲ ਗੁਪਤਾ ਨੂੰ ਮੰਗਲਵਾਰ ਨੂੰ ਕੌਮੀ ਡਰੱਗ ਕੰਟਰੋਲ ਨੀਤੀ ਦਫ਼ਤਰ ਦੇ ਅਗਲੇ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਭਾਰਤੀ-ਅਮਰੀਕੀ ਸਰਜਨ ਤੇ ਪ੍ਰਸਿੱਧ ਲੇਖਕ ਅਤੁਲ ਗਾਵੰਡੇ ਨੂੰ ਯੂਐੱਸ ਏਜੰਸੀ ਫਾਰ ਇੰਟਰਨੈਸ਼ਨਲ ਡਿਵਲਪਮੈਂਟ ਵਿਚ ਇਕ ਸੀਨੀਅਰ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਡਾ. ਰਾਹੁਲ ਗੁਪਤਾ ਵੈਸਟ ਵਰਜੀਨੀਆ ਦੇ ਸਿਹਤ ਕਮਿਸ਼ਨਰ ਦੇ ਰੂਪ ਵਿਚ ਦੋ ਗਵਰਨਰਾਂ ਅਧੀਨ ਕੰਮ ਕਰ ਚੁੱਕੇ ਹਨ। -ਪੀਟੀਆਈ