ਵਾਸ਼ਿੰਗਟਨ, 2 ਅਪਰੈਲ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਨਾਗਰਿਕ ਤੇ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਕਲਪਨਾ ਕੋਟਾਗਲ ਤੇ ਸਰਕਾਰੀ ਅਕਾਊਂਟੈਂਟ ਵਿਨੈ ਸਿੰਘ ਨੂੰ ਅਹਿਮ ਪ੍ਰਸ਼ਾਸਕੀ ਅਹੁਦਿਆਂ ਲਈ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਦੱਸਿਆ ਕਿ ਕੋਟਾਗਲ ਨੂੰ ਰੁਜ਼ਗਾਰ ਦੇ ਬਰਾਬਰ ਮੌਕੇ ਮੁਹੱਈਆ ਕਰਨ ਸਬੰਧੀ ਕਮਿਸ਼ਨ ਦਾ ਕਮਿਸ਼ਨਰ ਜਦਕਿ ਵਿਨੈ ਸਿੰਘ ਨੂੰ ਰਿਹਾਇਸ਼ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁੱਖ ਵਿੱਤ ਅਧਿਕਾਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਵ੍ਹਾਈਟ ਹਾਊਸ ਅਨੁਸਾਰ ਭਾਰਤ ਤੋਂ ਆਏ ਪਰਵਾਸੀ ਜੋੜੇ ਦੀ ਧੀ ਕੋਟਾਗਲ ‘ਕੋਹੇਨ ਮਿਲਸਟਾਈਨ’ ਨਾਂ ਦੀ ਫਰਮ ’ਚ ਭਾਈਵਾਲ ਹੈ। ਉਹ ਕੰਪਨੀ ਦੇ ਮਨੁੱਖੀ ਅਧਿਕਾਰ ਤੇ ਰੁਜ਼ਗਾਰ ਅਭਿਆਸ ਸਮੂਹ ਦੀ ਮੈਂਬਰ ਅਤੇ ਨਿਯੁਕਤੀ ਤੇ ਵਿਭਿੰਨਤਾ ਕਮੇਟੀ ਦੀ ਸਹਿ-ਪ੍ਰਧਾਨ ਵੀ ਹੈ। -ਪੀਟੀਆਈ