ਵਾਸ਼ਿੰਗਟਨ, 8 ਜਨਵਰੀ
ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਵਨੀਤਾ ਗੁਪਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਅਮਰੀਕਾ ਵਿੱਚ ਨਾਗਰਿਕ ਹੱਕਾਂ ਦੀ ਸਭ ਤੋਂ ਸਤਿਕਾਰਤ ਵਕੀਲ ਹੈ ਅਤੇ ਭਾਰਤ ਵਾਸੀਆਂ ਨੂੰ ਆਪਣੀ ‘ਧੀ ’ਤੇ ਮਾਣ’ ਹੈ। ਉਨ੍ਹਾਂ ਕਿਹਾ ਕਿ ਵਨੀਤਾ ਗੁਪਤਾ ਅਮਰੀਕਾ ਦੀ ਨਿਆਂ ਪ੍ਰਣਾਲੀ ਵਿੱਚ ਗ਼ਲਤ ਚੀਜ਼ਾਂ ਖ਼ਿਲਾਫ਼ ਲੜੀ ਹੈ। ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਸ੍ਰੀਮਤੀ ਗੁਪਤਾ ਨੂੰ ਬਾਇਡਨ ਦੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸੈਨੇਟ ਤੋਂ ਮਨਜ਼ੂਰੀ ਮਿਲਣ ਮਗਰੋਂ 46 ਸਾਲਾ ਸ੍ਰੀਮਤੀ ਗੁਪਤਾ ਇਸ ਅਹੁਦੇ ਲਈ ਚੁਣੀ ਜਾਵੇਗੀ। -ਪੀਟੀਆਈ