ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਇਮੀਗਰੇਸ਼ਨ ਸਬੰਧੀ ਤਿੰਨ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨਗੇ। ਇਨ੍ਹਾਂ ’ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਸਰਹੱਦਾਂ ’ਤੇ ਇੱਕ-ਦੂਜੇ ਨਾਲੋਂ ਵਿੱਛੜੇ ਪਰਿਵਾਰਾਂ ਨੂੰ ਮੁੜ ਤੋਂ ਮਿਲਾਉਣ ਲਈ ਇੱਕ ਟਾਸਕ ਫੋਰਸ ਗਠਿਤ ਕਰਨ ਸਬੰਧੀ ਹੁਕਮ ਵੀ ਸ਼ਾਮਲ ਹੋਵੇਗਾ। ਵ੍ਹਾਈਟ ਹਾਊਸ ਅਨੁਸਾਰ, ‘ਬਾਇਡਨ ਤਿੰਨ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨਗੇ।’ ਉਨ੍ਹਾਂ ਦਾ ਮੰਨਣਾ ਹੈ, ‘ਇਮੀਗਰੇਸ਼ਨ ਇੱਕ ਦੇਸ਼ ਵਜੋਂ ਜੋ ਅਸੀਂ ਹਾਂ ਉਸ ਲਈ ਜ਼ਰੂਰੀ ਹੈ ਅਤੇ ਭਵਿੱਖ ’ਚ ਅਮਰੀਕੀ ਇੱਛਾਵਾਂ ਲਈ ਮਹੱਤਵਪੂਰਨ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਟਰੰਪ ਪ੍ਰਸ਼ਾਸਨ ਨੇ ਸੈਂਕੜੇ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਸਨ ਜੋ ਕਿ ਅਮਰੀਕਾ ਦੇ ਇਤਿਹਾਸ ਖ਼ਿਲਾਫ਼ ਅਤੇ ਸੰਭਾਵਨਾਵਾਂ ਭਰੇ ਇੱਕ ਦੇਸ਼ ਵਜੋਂ ਅਮਰੀਕਾ ਦੇ ਚਰਿੱਤਰ ਨੂੰ ਕਮਜ਼ੋਰ ਕਰਨ ਵਾਲੀਆਂ ਸਨ ਕਿਉਂਕਿ ਅਮਰੀਕਾ ਇੱਥੇ ਸੁਰੱਖਿਆ ਤੇ ਮੌਕਿਆਂ ਦੀ ਭਾਲ ’ਚ ਆਉਣ ਵਾਲੇ ਸਾਰੇ ਲੋਕਾਂ ਦਾ ਸਵਾਗਤ ਕਰਦਾ ਹੈ।
-ਪੀਟੀਆਈ