ਵਾਸ਼ਿੰਗਟਨ, 5 ਫਰਵਰੀ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਡਿਸਟਿਕ ਆਫ਼ ਕੋਲੰਬੀਆ ਕੋਰਟ ਆਫ਼ ਅਪੀਲ ਵਿੱਚ ‘ਐਸੋਸੀਏਟ ਜੱਜ’ ਅਹੁਦੇ ਲਈ ਭਾਰਤੀ ਮੂਲ ਦੇ ਅਮਰੀਕੀ ਵਕੀਲ ਵਿਜੈ ਸ਼ੰਕਰ ਦਾ ਨਾਮ ਵਾਪਸ ਲੈ ਲਿਆ ਹੈ। ਸ਼ੰਕਰ ਨੂੰ ਇਸ ਸਰਬ ਉੱਚ ਨਿਆਂਇਕ ਅਹੁਦੇ ਲਈ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੋਣ ਹਾਰਨ ਤੋਂ ਕਰੀਬ ਦੋ ਮਹੀਨੇ ਮਗਰੋਂ ਦੋ ਜਨਵਰੀ ਨੂੰ ਨਾਮਜ਼ਦ ਕੀਤਾ ਸੀ। ਬਾਇਡਨ ਪ੍ਰਸ਼ਾਸਨ ਨੇ ਨਾਮ ਵਾਪਸ ਲੈਣ ਦਾ ਨੋਟੀਫਿਕੇਸ਼ਨ ਸੈਨੇਟ ਨੂੰ ਭੇਜ ਦਿੱਤਾ ਹੈ, ਜਿਸ ਵਿੱਚ 30 ਤੋਂ ਵੱਧ ਨਾਮ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਨਾਮ ਨਿਆਂਇਕ ਨਿਯੁਕਤੀਆਂ ਨਾਲ ਸਬੰਧਤ ਹਨ, ਜਿਨ੍ਹਾਂ ਦਾ ਐਲਾਨ ਟਰੰਪ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਕੀਤਾ ਸੀ। -ਪੀਟੀਆਈ