ਵਾਸ਼ਿੰਗਟਨ: ਅਮਰੀਕੀ ਸੈਨੇਟ ਨੇ ਹਿਊਸਟਨ ’ਚ ਇੱਕ ਡਾਕਖਾਨੇ ਦਾ ਨਾਂ ਸਿੱਖ ਪੁਲੀਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੇ ਨਾਂ ’ਤੇ ਰੱਖਣ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਪਿਛਲੇ ਸਾਲ ਧਾਲੀਵਾਲ ਆਪਣੀ ਟਰੈਫਿਕ ਡਿਊਟੀ ’ਤੇ ਸੀ ਜਦੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਹਿਊਸਟਨ ’ਚ 315 ਐੱਡਿਕਸ ਹੌਵੈੱਲ ਰੋਡ ’ਤੇ ਸਥਿਤ ਡਾਕਖਾਨੇ ਦਾ ਨਾਂ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਬਿਲਡਿੰਗ’ ਰੱਖਣ ਸਬੰਧੀ ਬਿੱਲ ਅਮਰੀਕੀ ਸੰਸਦ ਦੇ ਹੇਠਲੇ ਸਦਨ ਵੱਲੋਂ ਸਤੰਬਰ ਮਹੀਨੇ ਹੀ ਪਾਸ ਕਰ ਦਿੱਤਾ ਗਿਆ ਸੀ।
-ਪੀਟੀਆਈ