ਲਾਹੌਰ, 22 ਅਕਤੂਬਰ
ਪਾਕਿਸਤਾਨ ਦੇ ਲਾਹੌਰ ਵਿੱਚ ਅੱਜ ਪੁਲੀਸ ਤੇ ਇਸਲਾਮੀ ਸੰਗਠਨ ਤਹਿਰੀਕ ਏ ਲਾਬੈਕ ਦੇ ਸਮਰਥਕਾਂ ਵਿੱਚ ਖੂਨੀ ਝੜਪ ਹੋਈ ਜਿਸ ਵਿਚ ਦੋ ਪੁਲੀਸ ਮੁਲਾਜ਼ਮਾਂ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਇਸ ਘਟਨਾ ਵਿਚ 15 ਜਣੇ ਜ਼ਖਮੀ ਹੋਏ ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਟੀਐਲਪੀ ਵਰਕਰਾਂ ਨੇ ਲਾਹੌਰ ਤੋਂ ਇਸਲਾਮਾਬਾਦ ਤਕ ਰੈਲੀ ਸ਼ੁਰੂ ਕੀਤੀ ਸੀ ਤੇ ਉਨ੍ਹਾਂ ਪਾਕਿਸਤਾਨ ਸਰਕਾਰ ਤੋਂ ਆਗੂ ਐਸ ਰਿਜ਼ਵੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ ਜਿਸ ਨੂੰ ਪਿਛਲੇ ਸਾਲ ਫਰਾਂਸ ਖਿਲਾਫ਼ ਪ੍ਰਦਰਸ਼ਨ ਕਰਨ ਉਤੇ ਹਿਰਾਸਤ ਵਿਚ ਲਿਆ ਗਿਆ ਸੀ।