ਮੈਡਗੁਰੀ, 29 ਨਵੰਬਰ
ਇਸਲਾਮਿਕ ਅਤਿਵਾਦੀ ਸਮੂਹ ਬੋਕੋ ਹਰਮ ਦੇ ਸ਼ੱਕੀ ਮੈਂਬਰਾਂ ਨੇ ਨਾਇਜੀਰੀਆ ਦੇ ਉੱਤਰੀ ਬੋਰਨੋ ਰਾਜ ਵਿਚ ਫਸਲਾਂ ਦੀ ਵਾਢੀ ਕਰਨ ਵੇਲੇ ਘੱਟੋ-ਘੱਟ 40 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਹਮਲਾ ਸ਼ਨਿਚਰਵਾਰ ਨੂੰ ਚੌਲਾ ਦੀ ਖੇਤੀ ਲਈ ਮਸ਼ਹੂਰ ਬੋਰਨੋ ਦੇ ਖੇਤ ਵਿੱਚ ਕੀਤਾ ਗਿਆ। ਸੂਤਰਾਂ ਮੁਤਾਬਕ ਇਨ੍ਹਾਂ ਮੌਤਾਂ ਦੀ ਗਿਣਤੀ 60 ਤੱਕ ਪੁੱਜ ਸਕਦੀ ਹੈ।