ਔਗਾਦੋਗੂ, 6 ਸਤੰਬਰ
ਉੱਤਰੀ ਬਰਕੀਨਾ ਫਾਸੋ ਵਿੱਚ ਇੱਕ ਸ਼ੱਕੀ ਜਹਾਦੀ ਵੱਲੋਂ ਕੀਤੇ ਗਏ ਬੰਬ ਧਮਾਕੇ ਕਾਰਨ ਘੱਟੋ-ਘੱਟ 35 ਜਣਿਆਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਸਾਹੇਲ ਖੇਤਰ ਦੇ ਗਵਰਨਰ ਲੈਫਟੀਨੈਂਟ ਕਨਰਲ ਰੋਡੋਲਫੇ ਸੋਰਘੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੋਮਵਾਰ ਨੂੰ ਫੌਜ ਦੀ ਅਗਵਾਈ ਹੇਠ ਸਪਲਾਈ ਲਿਜਾ ਰਹੇ ਇੱਕ ਕਾਫ਼ਲੇ ਦੀ ਗੱਡੀ ਨੂੰ ਇੱਕ ਸ਼ੱਕੀ ਵਿਅਕਤੀ ਦੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਮਗਰੋਂ ਹੋਏ ਬੰਬ ਧਮਾਕੇ ਕਾਰਨ ਭਾਰੀ ਜਾਨੀ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਹੈ। ਇਹ ਧਮਾਕਾ ਰਾਸ਼ਟਰਪਤੀ ਲੈਫਟੀਨੈਂਟ ਕਨਰਲ ਪੌਲ-ਹੇਨਰੀ ਸਾਂਦਾਓਗੋ ਦਾਮੀਬਾ ਦੇ ਬਿਆਨ ਮਗਰੋਂ ਹੋਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਰਕਾਰ ਨੇ ਅਤਿਵਾਦੀ ਹਮਲਿਆਂ ਨੂੰ ਅਸਫ਼ਲ ਬਣਾਉਣ ਲਈ ਫ਼ੌਜੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। -ਏਪੀ