ਪ੍ਰਤੀਕ ਸਿੰਘ
ਟਰਾਂਟੋ, 18 ਅਗਸਤ
ਜਿਸਮਾਨੀ ਛੇੜਛਾੜ ਦੇ ਮਾਮਲੇ ਵਿੱਚ ਬਰੈਂਪਟਨ ਦੇ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਦਾ ਵੱਕਾਰ ਅਤੇ ਸਿਆਸੀ ਕਰੀਅਰ ਦਾਅ ’ਤੇ ਲੱਗਿਆ ਹੋਇਆ ਹੈ। ਇੱਕ ਔਰਤ ਨੇ ਦੋਸ਼ ਲਾਇਆ ਕਿ ਢਿੱਲੋਂ ਨੇ ਪਿਛਲੇ ਸਾਲ ਬਿਜ਼ਨਸ ਦੌਰੇ ਦੌਰਾਨ ਤੁਰਕੀ ਦੇ ਹੋਟਲ ਵਿੱਚ ਉਸ ਨਾਲ ਛੇੜਖਾਨੀ ਕੀਤੀ ਸੀ। ਉਸਨੇ ਢਿੱਲੋਂ ਅਤੇ ਸਿਟੀ ਕੌਂਸਲ ’ਤੇ 20 ਲੱਖ ਡਾਲਰਾਂ ਤੋਂ ਵੱਧ ਹਰਜਾਨੇ ਦਾ ਕੇਸ ਦਾਇਰ ਕਰ ਦਿੱਤਾ ਹੈ। ਇੰਟੈਗਰਿਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਢਿੱਲੋਂ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ। ਦੂਜੇ ਪਾਸੇ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਕਮਿਸ਼ਨਰ ਦੀ ਜਾਂਚ ਅਤੇ ਰਿਪੋਰਟ ਵਿੱਚ ਤੱਥਾਂ ਨੂੰ ਤੋੜਿਆ-ਮਰੋੜਿਆ ਗਿਆ ਹੈ। ਉਨ੍ਹਾਂ ਔਰਤ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਅਦਾਲਤ ’ਤੇ ਭਰੋਸਾ ਪ੍ਰਗਟਾਇਆ।