ਲੰਡਨ, 24 ਸਤੰਬਰ
ਬਰਤਾਨੀਆ ਦੇ ਵਿੱਤ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਖੇਤਰਾਂ ਦੀ ਮਦਦ ਤਹਿਤ ਹੋਟਲਾਂ, ਕੈਫਿਆਂ ਅਤੇ ਰੈਸਤਰਾਂ ’ਤੇ ਵੈਟ ਕਟੌਤੀ 31 ਮਾਰਚ ਤੱਕ ਵਧਾ ਦਿੱਤੀ ਗਈ ਹੈ।
ਜੁਲਾਈ ਦੇ ਸ਼ੁਰੂ ਵਿੱਚ ਵੈਟ ਦਰ 20 ਫੀਸਦੀ ਤੋਂ ਘਟਾ ਕੇ ਪੰਜ ਫ਼ੀਸਦੀ ਕਰ ਦਿੱਤੀ ਗਈ ਸੀ ਅਤੇ ਇਸ ਕਟੌਤੀ ਦੀ ਮਿਆਦ 12 ਜਨਵਰੀ ਨੂੰ ਖ਼ਤਮ ਹੋਣੀ ਸੀ। ਸ੍ਰੀ ਸੂਨਕ ਨੇ ਸੰਸਦ ਵਿੱਚ ਕਿਹਾ, ‘‘ਮੈਂ ਐਲਾਨ ਕਰਦਾ ਹਾਂ ਕਿ ਅਸੀਂ ਤਜਵੀਜ਼ਤ ਵਾਧੇ ਨੂੰ ਰੱਦ ਕਰਦੇ ਹਾਂ ਅਤੇ ਪੰਜ ਫ਼ੀਸਦੀ ਵੈਟ ਦਰ ਅਗਲੇ ਸਾਲ 31 ਮਾਰਚ ਤੱਕ ਜਾਰੀ ਰਹੇਗੀ।’’ -ਰਾਇਟਰਜ਼