ਲੰਡਨ: ਲੌਕਡਾਊਨ ਦੌਰਾਨ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਭੰਗੜੇ ਦੀਆਂ ਆਨਲਾਈਨ ਕਲਾਸਾਂ ਲਵਾਉਣ ਵਾਲੇ ਭਾਰਤੀ ਮੂਲ ਦੇ ਡਾਂਸਰ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ‘ਪੁਆਇੰਟਸ ਆਫ ਲਾਈਟ’ ਸਨਮਾਨ ਨਾਲ ਨਵਾਜਿਆ ਗਿਆ ਹੈ। ਰਾਜੀਵ ਗੁਪਤਾ ਨੇ ਲੌਕਡਾਊਨ ਦੌਰਾਨ ਲੋਕਾਂ ਨੂੰ ਤੰਦਰੁਸਤ ਤੇ ਸਕਾਰਾਤਮਕ ਰੱਖਣ ਲਈ ਭੰਗੜੇ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਧਾਨ ਮੰਤਰੀ ਜੌਹਨਸਨ ਨੇ ਰਾਜੀਵ ਨੂੰ ਭੇਜੇ ਪੱਤਰ ’ਚ ਲਿਖਿਆ, ‘ਤੁਹਾਡੀਆਂ ਆਨਲਾਈਨ ਭੰਗੜਾ ਕਲਾਸਾਂ ਨਾਲ ਦੇਸ਼ ਭਰ ’ਚ ਲੋਕਾਂ ਦਾ ਹੌਸਲਾ ਵਧਿਆ ਹੈ ਤੇ ਉਹ ਕਰੋਨਾਵਾਇਰਸ ਖ਼ਿਲਾਫ਼ ਲੜਨ ਲਈ ਖੁਦ ਨੂੰ ਤੰਦਰੁਸਤ ਰੱਖ ਸਕੇ ਹਨ। ਇਸ ਲਈ ਤੁਸੀਂ ‘ਪੁਆਇੰਟਸ ਆਫ ਲਾਈਟ’ ਦੇ ਹੱਕਦਾਰ ਹੋ।’ -ਪੀਟੀਆਈ