ਲੰਡਨ, 31 ਅਗਸਤ
ਬਰਤਾਨੀਆ ਦੇ ਨਵੇਂ ਚੁਣੇ ਲੇਬਰ ਸਿੱਖ ਸੰਸਦ ਮੈਂਬਰ ਨੇ ਮਕਾਨ ਮਾਲਕ ਵਜੋਂ ਆਪਣੇ ਰਿਕਾਰਡ ਦਾ ਬਚਾਅ ਕੀਤਾ ਹੈ, ਜਦੋਂ ਬਰਤਾਨੀਆ ਦੀਆਂ ਮੀਡੀਆ ਰਿਪੋਰਟਾਂ ’ਚ ਉਨ੍ਹਾਂ ਦੀ ਮਾਲਕੀ ਵਾਲੀਆਂ ਜਾਇਦਾਦਾਂ ’ਚ ਉਨ੍ਹਾਂ ਦੇ ਕਿਰਾਏਦਾਰਾਂ ਦੀਆਂ ਰਹਿਣ ਦੀਆਂ ਖਰਾਬ ਹਾਲਤਾਂ ਬਾਰੇ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਪੂਰਬੀ ਲੰਡਨ ਦੇ ਇਲਫਰਡ ਸਾਊਥ ਚੋਣ ਹਲਕੇ ਤੋਂ ਪਿਛਲੇ ਮਹੀਨੇ ਆਮ ਚੋਣ ਜਿੱਤ ਕੇ ਸੰਸਦ ਲਈ ਚੁਣੇ ਗਏ ਜਸ ਅਠਵਾਲ ਨੇ ਕਿਹਾ ਕਿ ਬੀਬੀਸੀ ਵੱਲੋਂ ਬੀਤੇ ਦਿਨ ਉੱਲੀ ਤੇ ਕੀੜੀਆਂ ਕਾਰਨ ਲੋਕਾਂ ਨੂੰ ਸਮੱਸਿਆ ਆਉਣ ਦੀ ਰਿਪੋਰਟ ਪੇਸ਼ ਕੀਤੇ ਜਾਣ ਬਾਰੇ ਸੁਣ ਕੇ ਉਨ੍ਹਾਂ ਨੂੰ ਹੈਰਾਨੀ ਤੇ ਦੁੱਖ ਹੋਇਆ ਹੈ। ਅਠਵਾਲ (60) ਨੇ ਕਿਹਾ ਕਿ ਉਸ ਦੇ 15 ਫਲੈਟ ਕਿਰਾਏ ’ਤੇ ਹਨ ਤੇ ਉਸ ਨੂੰ ਇਨ੍ਹਾਂ ਸਮੱਸਿਆਵਾਂ ਬਾਰੇ ਪਤਾ ਨਹੀਂ ਸੀ ਕਿਉਂਕਿ ਇਨ੍ਹਾਂ ਜਾਇਦਾਦਾਂ ਦੀ ਸੰਭਾਲ ਇੱਕ ਕੰਪਨੀ ਕਰ ਰਹੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਹ ਤੁਰੰਤ ਫਲੈਟਾਂ ਦੀ ਮੁਰੰਮਤ ਕਰਾਉਣਗੇ। -ਪੀਟੀਆਈ